ਨੌਜਵਾਨਾਂ ਵੱਲੋਂ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਸ਼ਲਾਘਾਯੋਗ : ਮਹਿਤਾ
ਨੌਜਵਾਨਾਂ ਵੱਲੋਂ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਸ਼ਲਾਘਾਯੋਗ: ਚੇਅਰਮੈਨ ਮਹਿਤਾ
Publish Date: Thu, 05 Feb 2026 05:22 PM (IST)
Updated Date: Thu, 05 Feb 2026 05:26 PM (IST)

ਫੋਟੋ 5ਪੀਟੀਐਲ: 15 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਲੋੜਵੰਦ ਮਰੀਜ਼ਾਂ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿਖੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਦੇ ਜਨਮ ਦਿਨ ਨੂੰ ਸਮਰਪਿਤ 339ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਯੂਥ ਆਗੂ ਹਰਮਿੰਦਰ ਬੱਤਾ ਅਤੇ ਜਸਵਿੰਦਰ ਸਿੰਘ ਲੱਡੂ ਸਨੌਰ ਨੇ ਇਕੱਠਿਆਂ ਖੂਨਦਾਨ ਕਰਕੇ ਕੀਤਾ। ਇਸ ਮੌਕੇ ਸੁਨਿੰਦਰ ਸਿੰਘ ਸੂਲਰ ਨੇ ਆਪਣੇ ਜਨਮ ਦਿਨ ਮੌਕੇ 47 ਵੀਂ ਵਾਰ, ਐਡਵੋਕੇਟ ਦਲਜੀਤ ਸਿੰਘ ਦੋਦੜਾ ਨੇ 25 ਵੀਂ ਵਾਰ, ਮਨਵਿੰਦਰ ਸਿੰਘ ਮਨੀ ਟੌਹੜਾ ਨੇ 23 ਵੀਂ ਵਾਰ, ਏ. ਐਸ. ਆਈ. ਅਮਰਜੀਤ ਸਿੰਘ ਪੰਜੌਲਾ, ਗੁਰਮੀਤ ਸਿੰਘ, ਧਰਮਪ੍ਰੀਤ ਘੱਗਾ, ਪਾਲੀ ਸਨੌਰ ਭੰਗੜਾ ਕੋਚ, ਅਮਰੀਤ ਟਿਵਾਣਾ, ਮਨਵੀਰ ਪੁਰੀ ਨਾਭਾ, ਹਰਮਨ ਸਿੰਘ, ਗੁਰਜੀਤ ਸਿਉਣਾ, ਗਗਨਦੀਪ ਸਿੰਘ ਪਟਿਆਲਾ ਤੇ ਮੇਜਰ ਗਾਜੀਪੁਰ ਸਮੇਤ 22 ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਤੇਜਿੰਦਰ ਮਹਿਤਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਬਤੌਰ ਮੁੱਖ ਮਹਿਮਾਨ ਤੇ ਹਰਦੀਪ ਕੁਮਾਰ ਬਿਰੜਵਾਲ ਜੇ. ਈ. ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਜਿਨ੍ਹਾਂ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮਫਲਰ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ। ਇਸ ਮੌਕੇ ਕੇਕ ਕੱਟਿਆ ਗਿਆ ਤੇ ਚੇਅਰਮੈਨ ਤੇਜਿੰਦਰ ਮਹਿਤਾ ਨੂੰ ਕੁੱਲੂ ਪੱਟੀ ਮਫਲਰ ਨਾਲ ਸਨਮਾਨਤ ਵੀ ਕੀਤਾ ਗਿਆ। ਕੈਂਪ ਵਿਚ ਪ੍ਰਧਾਨ ਨਰਿੰਦਰ ਸਿੰਘ ਕਾਠਗੜ੍ਹ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਅੰਤਰ—ਰਾਸ਼ਟਰੀ ਸਿੱਖਿਆ ਸਾਸ਼ਤਰੀ ਅਨਿਲ ਭਾਰਤੀ, ਜਥੇਦਾਰ ਕਰਨ ਸਿੰਘ ਜੌਲੀ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਚਾਚਾ ਜਗਰਾਜ ਸਿੰਘ ਚਹਿਲ, ਅਮਰਜੀਤ ਸਿੰਘ ਰਾਮਗੜ੍ਹੀਆ, ਅਵਤਾਰ ਸਿੰਘ ਬਲਬੇੜਾ, ਭਾਈ ਰਵਿੰਦਰ ਸਿੰਘ ਭਾਂਖਰ, ਭਾਈ ਜਰਨੈਲ ਸਿੰਘ ਝੰਡੀ, ਗੁਰਬਚਨ ਸਿੰਘ ਠੇਕੇਦਾਰ, ਜਗਰਾਜ ਸਿੰਘ ਆਸਟ੍ਰੇਲੀਆ, ਗੁਰਧਿਆਨ ਸਿੰਘ ਝੰਡੀ, ਰਣਜੀਤ ਸਿੰਘ, ਮੁਖਵਿੰਦਰ ਗਰੇਵਾਲ, ਹਰਿੰਦਰ ਬਲਬੇੜਾ ਤੇ ਕਿਰਪਾਲ ਸਿੰਘ ਪੰਜੌਲਾ ਵੀ ਹਾਜ਼ਰ ਸਨ।