ਡੀਸੀ ਵਰਜੀਤ ਵਾਲੀਆ ਨੂੰ ਕੀਤਾ ਸਨਮਾਨਤ
ਡੀਸੀ ਵਰਜੀਤ ਵਾਲੀਆ ਨੂੰ ਕੀਤਾ ਸਨਮਾਨਤ
Publish Date: Tue, 03 Feb 2026 05:34 PM (IST)
Updated Date: Tue, 03 Feb 2026 05:38 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਨਵ ਨਿਯੁਕਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਿਸ਼ਨ ਦੇ ਮੋਢੀ ਤੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ, ਸਟਾਰ ਬਲੱਡ ਡੋਨਰ ਗੁਰਬਚਨ ਸਿੰਘ ਠੇਕੇਦਾਰ, ਅਮਿਤ ਸ਼ਰਮਾ ਤੇ ਸਰਪੰਚ ਵਿੱਕੀ ਸੁਨਿਆਰਹੇੜੀ ਹਾਜ਼ਰ ਸਨ। ਇਸ ਮੌਕੇ ਗਰੁੱਪ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਗਰੁੱਪ ਵੱਲੋਂ ਪਿਛਲੇ 20 ਸਾਲਾਂ ਤੋਂ ਖੂਨਦਾਨ ਸੇਵਾ ਅਤੇ ਬੂਟੇ ਲਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿਛਲੇ 14 ਸਾਲਾਂ ਤੋਂ ਹਰ ਮਹੀਨੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ। ਗਰੁੱਪ ਵੱਲੋਂ ਹੁਣ ਤੱਕ 1118 ਖੂਨਦਾਨ ਕੈਂਪਾਂ ਰਾਹੀਂ 35000 ਤੋਂ ਵੱਧ ਖੂਨ ਦੇ ਯੂਨਿਟ ਇਕੱਠੇ ਕੀਤੇ ਜਾ ਚੁੱਕੇ ਹਨ। ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਖੇ 5 ਫਰਵਰੀ ਨੂੰ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਵਿਚ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਨ ਵਾਸਤੇ ਡਿਪਟੀ ਕਮਿਸ਼ਨਰ ਨੂੰ ਸੱਦਾ ਪੱਤਰ ਵੀ ਸੌਂਪਿਆ, ਜਿਸ ਸਬੰਧੀ ਉਨ੍ਹਾਂ ਨੇ ਖੂਨਦਾਨ ਕੈਂਪ ਵਿਚ ਪਹੁੰਚਣ ਦਾ ਭਰੋਸਾ ਦਿੱਤਾ।