ਮਿਸ਼ਨ ਲਾਲੀ ਤੇ ਹਰਿਆਲੀ ਐਵਾਰਡ ਨਾਲ 13 ਸ਼ਖ਼ਸੀਅਤਾਂ ਸਨਮਾਨਤ
ਮਿਸ਼ਨ ਲਾਲੀ ਤੇ ਹਰਿਆਲੀ ਐਵਾਰਡ ਨਾਲ 13 ਸਖਸ਼ੀਅਤਾਂ ਸਨਮਾਨਤ
Publish Date: Fri, 10 Apr 2026 04:54 PM (IST)
Updated Date: Fri, 10 Apr 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਸਮਾਜ ਸੇਵਾ ਦੇ ਖੇਤਰ ਵਿਚ ਸੰਜੀਦਗੀ ਨਾਲ ਸੇਵਾ ਕਰ ਰਹੀ ਸੰਸਥਾ ਯੂਨੀਵਰਸਲ ਵੈਲਫੇਅਰ ਕਲੱਬ ਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ 13ਵਾਂ ਸਾਲਾਨਾ ਸਨਮਾਨ ਸਮਾਗਮ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਕਲਾਸ ਰੂਮ ਵਿਖੇ ਕਰਵਾਇਆ ਗਿਆ, ਜਿਥੇ ਗਰੁੱਪ ਵੱਲੋਂ ਨਾਮਜ਼ਦ 13 ਸ਼ਖ਼ਸੀਅਤਾਂ ਜਿਨ੍ਹਾਂ ਵਿਚ ਤਰਨਜੋਤ ਸਿੰਘ ਬਾਠ ਪਾਤੜਾਂ ਵੱਲੋਂ ਆਪਣੇ ਦਾਦਾ ਸਵ. ਭਜਨ ਸਿੰਘ ਬਾਠ, ਲਵਪ੍ਰੀਤ ਸਿੰਘ ਬਾਦਸ਼ਾਹਪੁਰ ਵੱਲੋਂ ਆਪਣੇ ਚਾਚਾ ਸਵ. ਗੁਰਮੀਤ ਸਿੰਘ ਢੋਟ, ਬਲਬੀਰ ਸਿੰਘ ਸਾਬਕਾ ਸਰਪੰਚ ਤੇਜਾਂ ਵੱਲੋਂ ਆਪਣੀ ਮਾਤਾ ਸਵ. ਕੇਸੋ, ਗੁਰਮੀਤ ਸਿੰਘ ਤੇ ਗੁਰਵਿੰਦਰ ਸਿੰਘ ਡੀਲਵਾਲ ਵੱਲੋਂ ਆਪਣੇ ਪਿਤਾ ਸਵ. ਕਰਮ ਸਿੰਘ, ਹਰਪ੍ਰੀਤ ਸਿੰਘ ਲਾਹੌਰੀਆ ਦੁਤਾਲ ਵੱਲੋਂ ਆਪਣੀ ਦਾਦੀ ਸਵ. ਗੁਰਦੀਪ ਕੋਰ, ਗੁਰਸੇਵਕ ਸਿੰਘ ਕਰਹਾਲੀ ਸਾਹਿਬ ਵੱਲੋਂ ਆਪਣੇ ਸਾਥੀ ਸੂਬੇਦਾਰ ਹਰਭਜਨ ਸਿੰਘ, ਸ਼ਿਆਮ ਸਿੰਘ ਬਿੱਟੂ ਬਿਰੜਵਾਲ ਵੱਲੋਂ ਆਪਣੀ ਮਾਤਾ ਸਵ. ਜਰਨੈਲ ਕੌਰ, ਅਜੈਬ ਸਿੰਘ ਪੂਨੀਆ ਪੰਜੌਲਾ ਵੱਲੋਂ ਆਪਣੀ ਮਾਤਾ ਸਵ. ਅੰਗੂਰੀ ਕੋਰ, ਦਵਿੰਦਰ ਸਿੰਘ ਸਨੌਰ ਵੱਲੋਂ ਆਪਣੀ ਦਾਦੀ ਸਵ. ਪ੍ਰਕਾਸ਼ ਕੌਰ, ਮਨੋਜ ਜੈਨ ਤੇ ਧਰਮਿੰਦਰ ਜੈਨ ਤ੍ਰਿਪੜੀ ਵੱਲੋਂ ਆਪਣੇ ਪਿਤਾ ਸਵ. ਸੁਸ਼ੀਲ ਕੁਮਾਰ ਜੈਨ ਦੀ ਅੰਤਿਮ ਅਰਦਾਸ ਸਮਾਗਮ ਮੌਕੇ, ਹਰਮੀਕ ਸਿੰਘ ਬਾਜਵਾ ਨਾਭਾ ਵੱਲੋਂ ਆਪਣੇ ਭਤੀਜੇ ਸਵ. ਸੁਖਰਾਜ ਸਿੰਘ ਬਾਜਵਾ, ਰਾਮ ਚੰਦ ਸ਼ਰਮਾ ਤੁਲੇਵਾਲ ਵੱਲੋਂ ਆਪਣੇ ਸਪੁੱਤਰ ਸ਼ਹੀਦ ਮਨੀਸ਼ ਕੁਮਾਰ ਤੁਲੇਵਾਲ ਅਤੇ ਕੁਲਦੀਪ ਸਿੰਘ ਜੋਸਨ ਪਸਿਆਣਾ ਨੂੰ ਆਪਣੀ ਬੇਟੀ ਪ੍ਰਨੀਤ ਕੌਰ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਉਣ ਤੇ ਮੈਡੀਕਲ ਚੈਕ ਅੱਪ ਕੈਂਪ ਲਗਾ ਕੇ ਖੂਨਦਾਨ ਸੇਵਾ ਵਿਚ ਵੱਡਮੁੱਲਾ ਯੋਗਦਾਨ ਪਾਉਣ, ਬੂਟੇ ਵੰਡਣ ਤੇ ਬੂਟੇ ਲਗਾਉਣ ਬਦਲੇ ‘ਮਿਸ਼ਨ ਲਾਲੀ ਤੇ ਹਰਿਆਲੀ ਐਵਾਰਡ 2025’ ਤੇ ਲੋਈ ਦੇ ਕੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਮਿਸ਼ਨ ਦੇ ਮੋਢੀ ਅਤੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ ਤੇ ਸੁਖਦੀਪ ਸਿੰਘ ਸੋਹਲ ਨੇ ਸਾਂਝੇ ਰੂਪ ਵਿਚ ਪ੍ਰਦਾਨ ਕੀਤੇ। ਇਸ ਮੌਕੇ ਅਵਤਾਰ ਸਿੰਘ ਬਲਬੇੜਾ, ਮੇਜਰ ਸਿੰਘ ਘਿਓਰਾ, ਹਰਮਿੰਦਰ ਸਿੰਘ ਢੀਂਡਸਾ ਤੇ ਸੇਵਾ ਸਿੰਘ ਨਿਜਾਮਨੀਵਾਲਾ ਹਾਜ਼ਰ ਸਨ। ਇਸ ਮੌਕੇ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਭੋਗ ਸਮਾਗਮਾਂ, ਵਿਆਹ ਸਮਾਗਮਾਂ ਜਾਂ ਵਿਸ਼ੇਸ਼ ਦਿਨਾਂ ਮੌਕੇ ਖੂਨਦਾਨ ਅਤੇ ਬੂਟੇ ਲਾਉਣ ਦੀ ਸੇਵਾ ਕਰਨ ਵਾਲੇ ਮਿਸ਼ਨ ਲਾਲੀ ਤੇ ਹਰਿਆਲੀ ਦੀ ਜਿੰਦ ਜਾਨ ਹਨ। ਵਿਲੱਖਣ ਪੈੜ੍ਹਾਂ ਪਾਉਣ ਵਾਲਿਆਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੇ ਵਲੰਟੀਅਰਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਅੰਦਰ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਧਦੀ ਹੈ ਤੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ।