ਮਨੁੱਖਤਾ ਦੇ ਭਲੇ ਲਈ 337ਵਾਂ ਖੂਨਦਾਨ ਕੈਂਪ ਲਗਾਇਆ
ਮਨੁੱਖਤਾ ਦੇ ਭਲੇ ਲਈ 337ਵਾਂ ਖੂਨ ਦਾਨ ਕੈਂਪ ਲਗਾਇਆ
Publish Date: Mon, 05 Jan 2026 04:24 PM (IST)
Updated Date: Mon, 05 Jan 2026 04:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਨੁੱਖਤਾ ਦੇ ਭਲੇ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ 337ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਬਲਵਿੰਦਰ ਸਿੰਘ ਆਲਪੁਰ ਨੇ ਪਹਿਲੀ ਵਾਰ ਖੂਨਦਾਨ ਕਰਕੇ ਉਦਘਾਟਨ ਕੀਤਾ, ਜਦੋਂ ਕਿ ਜਸਵਿੰਦਰ ਸਿੰਘ ਭੱਪਲ 54ਵੀਂ ਵਾਰ, ਗੁਰਤੇਜ ਸਿਉਣਾ ਨੇ 34ਵੀਂ ਵਾਰ, ਗੁਰਮੀਤ ਸਿੰਘ ਬਿਸ਼ਨਗੜ੍ਹ ਨੇ 10ਵੀਂ ਵਾਰ, ਅਮਨਦੀਪ ਸਿੰਘ ਰਾਮਗੜ੍ਹ ਨੇ 8ਵੀਂ ਵਾਰ, ਰਾਮ ਸਰੂਪ ਗੰਗਰੌਲਾ, ਹਰਪ੍ਰੀਤ ਸਿੰਘ ਭੱਪਲ, ਹਰਦੀਪ ਸਿੰਘ ਤਾਸਲਪੁਰ ਤੇ ਜਗਜੀਤ ਸਿੰਘ ਕਰਨਪੁਰ ਨੇ ਵੀ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮਫਲਤ ਦੇ ਕੇ ਸਨਮਾਨਤ ਕਰਦਿਆਂ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਤੰਦਰੁਸਤ ਇਨਸਾਨਾਂ ਵੱਲੋਂ ਖੂਨਦਾਨ ਕਰਕੇ ਲੰਮਾ ਸਮਾਂ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੇ ਸਮੂਹ ਖੂਨਦਾਨੀ ਸਤਿਕਾਰ ਦੇ ਪਾਤਰ ਹਨ। ਇਸ ਮੌਕੇ ਗੋਲਡਨ ਸਟਾਰ ਡੋਨਰ ਸੁਖਦੀਪ ਸਿੰਘ ਸੋਹਲ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਭਾਈ ਜਰਨੈਲ ਸਿੰਘ ਝੰਡੀ, ਬੀਬੀ ਪਾਰਬਤੀ, ਅਵਤਾਰ ਸਿੰਘ ਬਲਬੇੜਾ ਤੇ ਕਿਰਪਾਲ ਸਿੰਘ ਪੰਜੌਲਾ ਵੀ ਹਾਜ਼ਰ ਸਨ।