ਮੈਨੇਜਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ
ਮੈਨੇਜਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਵੇ
Publish Date: Sun, 22 Mar 2026 04:34 PM (IST)
Updated Date: Mon, 23 Mar 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਵੇਅਰ ਹਾਉਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਦੁਖਦਾਈ ਤੇ ਚਿੰਤਾਜਨਕ ਘਟਨਾ ਵਾਪਰੀ ਹੈ। ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਭੂਟਾਲ ਤੇ ਜਰਨਲ ਸੱਕਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਪ੍ਰੈਸ ਸਕੱਤਰ ਜੁਝਾਰ ਲੌਂਗੋਵਾਲ, ਸੂਬਾ ਕਮੇਟੀ ਮੈਂਬਰ ਮਨਧੀਰ ਰਾਜੋਮਾਜਰਾ ਤੇ ਸਹਾਇਕ ਸੱਕਤਰ ਕੁਲਵਿੰਦਰ ਬੰਟੀ ਨੇ ਦੱਸਿਆ ਕਿ ਗਗਨਦੀਪ ਸਿੰਘ ਨੂੰ ਖੁਦਕੁਸ਼ੀ ਲਈ ਮਜਬੁਰ ਕਰਨ ਦਾ ਦੋਸ਼ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਉਪਰ ਹੈ। ਇਸ ਸਬੰਧ ਵਿਚ ਮੁਲਾਜ਼ਮਾਂ ਤੇ ਪਰਿਵਾਰ ਵੱਲੋਂ ਐੱਫਆਈਆਰ ਦਰਜ ਕਰਨ ਦੀ ਮੰਗ ਪੂਰੀ ਹੋਣ ਬਾਅਦ ਕਿਸੇ ਬਾਹਰਲੇ ਰਾਜ ਵਿਚੋਂ ਪੋਸਟਮਾਰਟਮ ਕਰਵਾਉਣ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਭਾਵੇਂ ਲੋਕਾਂ ਦੇ ਦਬਾਅ ਸਦਕਾ ਕਾਰਨ ਮੰਤਰੀ ਤੇ ਦੋ ਹੋਰ ਵਿਅਕਤੀਆਂ ਉਪਰ ਧਾਰਾ 108 ਤਹਿਤ ਕੇਸ ਦਰਜ ਕਰ ਲਿਆ ਹੈ। ਮੁੱਖ ਮੰਤਰੀ ਨੇ ਭਾਵੇਂ ਮੰਤਰੀ ਦਾ ਅਸਤੀਫਾ ਲੈ ਲਿਆ ਹੈ ਪਰ ਉਸ ਵੱਲ਼ ਕੇਸ ਦਰਜ ਕਰਨ ਤੋਂ ਪਹਿਲਾਂ ਜਾਂਚ ਕਰਨ ਦੇ ਬਿਆਨ ਉੱਚ ਪਹੁੰਚ ਰੱਖਣ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਸੰਕੇਤ ਹਨ। ਭਾਵੇਂ ਗਗਨਦੀਪ ਵੱਲੋਂ ਅਜਿਹੇ ਦਬਾਅ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਸੁਚਿਤ ਕਰਨ ਦੀ ਰਿਪੋਰਟ ਹੈ। ਇਸ ਲਈ ਸਭਾ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਹ ਘਟਨਾ ਜਿਸ ਵਿਚ ਇਕ ਜ਼ਿਲ੍ਹਾ ਮੈਨੇਜਰ ਉਪਰ ਸਰਕਾਰੀ ਦਬਾਅ ਪਾ ਕੇ ਕੁੱਟਮਾਰ ਕੇ ਨਿਜੀ ਫਾਇਦੇ ਲੈਣ ਦਾ ਜਿਕਰ ਹੈ। ਆਮ ਮੁਲਾਜ਼ਮਾਂ ਦੇ ਕੰਮਾਂ ਦੀ ਚਿੰਤਾਜਨਕ ਹਾਲਤ ਨੂੰ ਪ੍ਰਗਟ ਕਰਦੀ ਹੈ। ਬੇਸ਼ਕ ਲੋਕ ਦਬਾ ਹੇਠ ਮੁਕਦਮਾ ਦਰਜ ਹੋ ਗਿਆ ਹੈ, ਪਰ ਅਜੇ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।