ਜਥੇਦਾਰ ਗੜ੍ਹੀ ਵੱਲੋਂ ਅੱਧਾ ਦਰਜਨ ਪਿੰਡਾਂ ਦਾ ਦੌਰਾ
ਜਥੇਦਾਰ ਗੜ੍ਹੀ ਵੱਲੋਂ ਨਿੱਘੀ ਮਿਲਣੀ ਪ੍ਰੋਗਰਾਮ ਤਹਿਤ ਹਲਕਾ ਰਾਜਪੁਰਾ ਦੇ ਅੱਧਾ ਦਰਜਨ ਪਿੰਡਾਂ ਦਾ ਕੀਤਾ ਦੌਰਾ
Publish Date: Tue, 17 Mar 2026 04:38 PM (IST)
Updated Date: Tue, 17 Mar 2026 04:40 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਜਿੱਥੇ ਹਰੇਕ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਕੜੀ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡਾਂ ’ਚ ਪਾਰਟੀ ਦੀ ਮੌਜੂਦਗੀ ਲਈ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਵੱਲੋਂ ਅਕਾਲੀ ਦਲ ਵੱਲੋਂ ਚਲਾਏ ਗਏ ਨਿੱਘੀ ਮਿਲਣੀ ਪ੍ਰੋਗਰਾਮ ਦੇ ਤਹਿਤ ਨੇੜਲੇ ਪਿੰਡ ਸੁਰਲ ਖੁਰਦ, ਸ਼ੁਰਲ ਕਲਾ, ਭਪਲ, ਭਟੇੜੀ ਤੇ ਰੰਗੀਆਂ ਸਣੇ ਅੱਧਾ ਦਰਜਨ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਜਬੂਤੀ ਦੇ ਲਈ ਲੋਕਾਂ ਦੇ ਨਾਲ ਮਿਲਣੀ ਕਰਕੇ ਪਿੰਡ ਪੱਧਰ ਤੇ ਬੂਥ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਹਰਭਜਨ ਸਿੰਘ ਚੱਕ, ਹਰਿਆਣ ਦੇ ਸਰਕਲ ਪ੍ਰਧਾਨ ਹਰਮੀਤ ਸਿੰਘ ਟਿਵਾਣਾ ਵੀ ਮੌਜੂਦ ਸਨ। ਇਸ ਮੌਕੇ ਇਕਠ ਦੌਰਾਨ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਦਮ ਉੱਤੇ ਇਕੱਲਿਆ ਲੜਕੇ ਪੰਜਾਬ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਰਕਾਰ ਬਣਾਈ ਜਾਵੇਗੀ। ਇਸ ਤੋਂ ਇਲਾਵਾ ਗੈਂਗਸਟਰਵਾਦ ਸਿਸਟਮ ਵਧਣ ਦੇ ਕਾਰਨ ਰੋਜਾਨਾ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਜਥੇਦਾਰ ਗੜੀ ਨੇ ਦੱਸਿਆ ਕਿ ਨਸ਼ੇ ਨੂੰ ਠੱਲ੍ਹ ਪਾਉਣ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋ ਗਈ। ਪੰਜਾਬ ਸੂਬਾ ਇਸ ਸਮੇਂ ਨਸ਼ੇ ਦੀ ਤਸਕਰੀ ਵਧਣ ਅਤੇ ਨੌਜਵਾਨ ਪੀੜੀ ਦੇ ਨਸ਼ੇ ਦੇ ਦਲ ਦਲ ਦੇ ਵਿੱਚ ਗ੍ਰਿਫਤ ਹੋਣ ਦੇ ਚਲਦਿਆਂ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਮੌਕੇ ਲਾਭ ਸਿੰਘ ਭੱਪਲ, ਭਾਗ ਸਿੰਘ ਭਟੇੜੀ, ਬਹਾਦਰ ਸਿੰਘ ਉੱਪਲਹੇੜੀ, ਸੁਰਜੀਤ ਸਿੰਘ ਰੰਗੀਆਂ, ਸੁਖਵਿੰਦਰ ਸਿੰਘ ਸੁੱਖਾ ਰੰਗੀਆਂ, ਰਵਿੰਦਰ ਸਿੰਘ ਭੱਪਲ, ਗੁਰਦਾਸ ਸਿੰਘ ਦਾਸ ਭੱਪਲ, ਗੁਰਿੰਦਰ ਸਿੰਘ ਭੱਪਲ, ਬਲਵੀਰ ਸਿੰਘ ਮੰਗਾ ਭੱਪਲ, ਮੋਹਨ ਲਾਲ ਸੁਰਲ ਕਲਾ, ਰਾਜ ਕੁਮਾਰ ਸੁਰਲ ਕਲਾ, ਸੁਖਵਿੰਦਰ ਸਿੰਘ ਸੁਰਲ ਖੁਰਦ, ਹਰਪ੍ਰੀਤ ਸਿੰਘ ਸੁਰਲ ਖੁਰਦ, ਪ੍ਰੀਤਮ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਘੁਮਾਣਾ, ਬਾਬਾ ਕੁਲਦੀਪ ਸਿੰਘ ਆਲਮਪੁਰ, ਸਵਰਨ ਸਿੰਘ ਕਬੂਲਪੁਰ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।