ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਪਰਿਵਾਰ ਮਿਲਣ ਸਮਾਰੋਹ
ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਪਰਿਵਾਰ ਮਿਲਣ ਸਮਾਰੋਹ
Publish Date: Mon, 09 Mar 2026 05:48 PM (IST)
Updated Date: Mon, 09 Mar 2026 05:51 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਪਰਿਵਾਰ ਮਿਲਣ ਸਮਾਰੋਹ ਸ਼੍ਰੀ ਹਨੂੰਮਾਨ ਮੰਦਿਰ ਬਠਿੰਡੀਆ ਮੁਹੱਲਾ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਪੁਨੀਤ ਮਹਾਵਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਔਰਤਾਂ ਸਿਰਫ ਘਰ ਦੀ ਚਾਰਦੀਵਾਰੀ ਤੱਕ ਸੀਮਿਤ ਨਹੀਂ ਰਹੀਆਂ, ਬਲਕਿ ਸਿੱਖਿਆ, ਸਿਹਤ, ਵਿਗਿਆਨ, ਰਾਜਨੀਤੀ, ਖੇਡਾਂ ਅਤੇ ਸਮਾਜਿਕ ਸੇਵਾਵਾਂ ਵਰਗੇ ਹਰੇਕ ਖੇਤਰ ਵਿਚ ਬਰਾਬਰ ਦੀ ਭੂਮਿਕਾ ਨਾਲ ਅੱਗੇ ਵਧ ਰਹੀਆਂ ਹਨ ਜਦਕਿ ਅੱਜ ਦਾ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਔਰਤਾਂ ਦੀ ਮਿਹਨਤ, ਸਮਰਪਣ ਅਤੇ ਸੰਘਰਸ ਦੇ ਬਿਨਾਂ ਕਿਸੇ ਵੀ ਸਮਾਜ ਦੀ ਤਰੱਕੀ ਸੰਭਵ ਨਹੀਂ। ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਮੈਡਮ ਅਰੁਣਾ ਸਿੰਗਲਾ, ਡਾਕਟਰ ਅਨੂਮੇਹਾ ਭੱਲਾ, ਸਰੂਪਾ ਸਿੰਗਲਾ, ਜੋਤੀ ਸ਼ਰਮਾ, ਮਿਨਲ ਪੂਰੀ ਅਤੇ ਜਸਵਿੰਦਰ ਕੌਰ ਮਹਿਲਾਵਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲਲਿਤ ਸ਼ਰਮਾ, ਓਮ ਪ੍ਰਕਾਸ਼ ਗਰਗ, ਪ੍ਰਮੁੱਖ ਹੀਨਾ ਸਿੰਗਲਾ, ਮੁਕਤਾ ਜੈਨ, ਸੰਜੇ ਢੀਂਗਰਾ, ਨਰਿੰਦਰ ਮੋਹਣ ਸ਼ਰਮਾਂ, ਸ਼ੀਤਲ ਜੈਨ, ਉਮੇਸ਼ ਕੁਮਾਰ, ਸੰਦੀਪ ਸ਼ਰਮਾ, ਮੈਡਮ ਦਿਵਿਆ ਜੈਨ, ਸੰਜੇ ਪਾਹਵਾ, ਰਾਜੇਸ਼ ਸਿੰਗਲਾ, ਭੂਸ਼ਣ ਗਰਗ, ਹੰਸਰਾਜ ਵਰਮਾ, ਊਸ਼ਾ ਢੀਂਗਰਾ, ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।