ਟਾਇਰ ਫਟਣ ਕਾਰਨ ਟੈਂਕਰ ਗੁਦਾਮਾਂ ਦੀ ਕੰਧ ਤੋੜਕੇ ਅੰਦਰ ਵੜਿਆ
ਲਹਿਰਾਗਾਗਾ-ਪਾਤੜਾਂ ਮੁੱਖ ਸੜਕ ਤੇ ਦੁੱਧ ਵਾਲੇ ਟੈਂਕਰ ਹਾਦਸੇ ਦਾ ਸ਼ਿਕਾਰ
Publish Date: Thu, 08 Jan 2026 05:29 PM (IST)
Updated Date: Fri, 09 Jan 2026 04:06 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਵੀਰਵਾਰ ਸਵੇਰੇ 7 ਵਜੇ ਲਹਿਰਾਗਾਗਾ-ਪਾਤੜਾਂ ਮੁੱਖ ਮਾਰਗ ’ਤੇ ਇਕ ਦੁੱਧ ਵਾਲਾ ਟੈਂਕਰ ਬੇਕਾਬੂ ਹੋ ਕੇ ਲਹਿਰਾ ਸਥਿਤ ਮਾਰਕਫੈੱਡ ਦੀ ਕੰਧ ਤੋੜਕੇ ਅੰਦਰ ਵੜ ਗਿਆ। ਹਾਦਸੇ ਕਾਰਨ ਟੈਂਕਰ ਚਾਲਕ ਅਰੁਣ ਕੁਮਾਰ ਟੈਂਕਰ ਵਿਚ ਹੀ ਫਸ ਗਿਆ। ਜਿਸਨੂੰ ਘਟਨਾ ਸਥਾਨ ਉੱਪਰ ਖੜ੍ਹੇ ਲੋਕਾਂ ਨੇ ਹਾਈਡਰਾ (ਹਾਈਡ੍ਰੌਲਿਕ ਮਸ਼ੀਨ) ਦੀ ਮਦਦ ਨਾਲ ਟੈਂਕਰ ਦੇ ਫਿੱਸੇ ਹੋਏ ਹਿੱਸੇ ਨੂੰ ਬਾਹਰ ਖਿੱਚ ਕੇ ਬੜੀ ਮੁਸ਼ਕਲ ਨਾਲ ਟੈਂਕਰ ਵਿਚੋਂ ਬਾਹਰ ਕੱਢਿਆ ਤੇ ਉਸ ਨੂੰ ਨੇੜ੍ਹਲੇ ਹਸਪਤਾਲ ਵਿਚ ਭੇਜ ਦਿੱਤਾ, ਜ਼ਖ਼ਮੀ ਡਰਾਇਵਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਜ਼ਰ ਲੋਕਾਂ ਮੁਤਾਬਕ, ਟਾਇਰ ਫਟਣ ਕਾਰਨ ਟੈਂਕਰ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਜਿੱਥੇ ਟੈਂਕਰ ਦਾ ਵੀ ਕਾਫੀ ਨੁਕਸਾਨ ਹੋਇਆ, ਉੱਥੇ ਹੀ ਮਾਰਕਫੈਡ ਗੁਦਾਮਾਂ ਦੇ ਚੌਕੀਦਾਰ ਮੁਤਾਬਿਕ ਗੁਦਾਮਾਂ ਦੀ ਕੰਧ ਅਤੇ ਸਾਮਾਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸੂਚਨਾ ਮਿਲਦਿਆਂ ਹੀ ਥਾਣਾ ਲਹਿਰਾਗਾਗਾ ਦੇ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਆਪਣੀ ਟੀਮ ਨਾਲ ਘਟਨਾ ਸਥਾਨ ਉੱਪਰ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਸੜਕ ਨੂੰ ਖਾਲੀ ਕਰਵਾ ਕੇ ਆਵਾਜਾਈ ਬਹਾਲ ਕਰਵਾਈ।