ਮਨਰੇਗਾ ਗਰੀਬਾਂ ਦੇ ਹੱਕਾਂ ਦੀ ਲੜਾਈ ਹੈ : ਰਾਹੁਲ ਸਿੱਧੂ
ਮਨਰੇਗਾ ਗਰੀਬਾਂ ਦੇ ਹੱਕਾਂ ਦੀ ਲੜਾਈ ਹੈ : ਰਾਹੁਲ ਸਿੱਧੂ
Publish Date: Thu, 29 Jan 2026 06:27 PM (IST)
Updated Date: Fri, 30 Jan 2026 04:08 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਮਨਰੇਗਾ ਦੀ ਲੜਾਈ ਨਾਮ ਦੀ ਲੜਾਈ ਨਹੀਂ ਸਗੋਂ ਗਰੀਬਾਂ ਦੇ ਹੱਕ ਤੇ ਮਾਰੇ ਜਾ ਰਹੇ ਡਾਕੇ ਦੀ ਲੜਾਈ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਾਰੀ ਟੀਮ ਪੰਜਾਬ ਜਗਾਓ ਗਰੀਬ ਬਚਾਓ ਮੁਹਿੰਮ ਦੇ ਤਹਿਤ ਪਿੰਡ ਪਿੰਡ ਇਹ ਸੁਨੇਹਾ ਲੈ ਕੇ ਜਾ ਰਹੇ ਹਨ ਅਤੇ ਭਾਜਪਾ ਦਾ ਗਰੀਬ ਮਾਰੂ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਰਹੇ ਹਾਂ ਅਤੇ ਗਰੀਬ ਮਜ਼ਦੂਰ, ਗਰੀਬ ਵਪਾਰੀ ਤੇ ਗਰੀਬ ਕਿਸਾਨ ਸਭ ਨੂੰ ਜਾਗਰੂਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਮਨਰੇਗਾ ਦੇ ਨਿਯਮਾਂ ਵਿਚ ਤਬਦੀਲੀ ਕਰ ਕੇ ਕਾਂਗਰਸ ਪਾਰਟੀ ਵੱਲੋਂ ਗਰੀਬਾਂ ਨੂੰ 100 ਦਿਨ ਦਾ ਗਰੰਟੀਡ ਪੱਕਾ ਰੁਜ਼ਗਾਰ ਦੇਣ ਦੇ ਨਿਯਮਾਂ ਉੱਤੇ ਡਾਕਾ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਲਾਗੂ ਕੀਤੀ ਇਸ ਸਕੀਮ ਵਿਚ 100 ਦਿਨ ਦਾ ਪੱਕਾ ਰੁਜ਼ਗਾਰ ਦਿੱਤਾ ਜਾਣਾ ਲਾਜ਼ਮੀ ਕੀਤਾ ਗਿਆ ਸੀ ਕਿ ਸੂਬਾ ਸਰਕਾਰ ਕੋਲ ਚਾਹੇ ਪੈਸੇ ਹੋਣ ਚਾਹੇ ਪੈਸੇ ਨਾ ਹੋਣ ਮਨਰੇਗਾ ਵਰਕਰਾਂ ਨੂੰ 100 ਦਿਨ ਪੱਕਾ ਕੰਮ ਮਿਲੇਗਾ ਤੇ ਉਸਦੇ ਪੈਸੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣੇ ਸਨ ਜਿਸ ਵਿਚ ਸੂਬਾ ਸਰਕਾਰ ਦਾ ਕੋਈ ਰੋਲ ਨਹੀਂ ਸੀ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਬੜੀ ਚਲਾਕੀ ਨਾਲ ਇਨ੍ਹਾਂ ਦੋਨਾਂ ਨਿਯਮਾਂ ਨੂੰ ਬਦਲ ਦਿੱਤਾ ਹੈ ਉਨ੍ਹਾਂ ਲੋਕਾਂ ਨੂੰ ਲੁਭਾਵਨਾ ਸੁਪਨਾ ਦਿਖਾਉਂਦਿਆਂ ਕਿ ਹੁਣ ਤੁਹਾਨੂੰ 100 ਦਿਨ ਦੀ ਬਜਾਏ 125 ਦਿਨ ਕੰਮ ਦਿੱਤਾ ਜਾਵੇਗਾ ਤੇ ਚਲਾਕੀ ਨਾਲ ਇਹ ਸੋਧ ਵੀ ਕਰ ਦਿੱਤੀ ਹੈ ਕੀ ਕੰਮ ਉਨੇ ਦਿਨ ਹੀ ਕਰਵਾਇਆ ਜਾਵੇਗਾ ਜਿੰਨੇ ਪੈਸੇ ਸੂਬਾ ਸਰਕਾਰ ਕੋਲ ਹੋਣਗੇ। ਉਨ੍ਹਾਂ ਨੂੰ 125 ਦਿਨ ਤਾਂ ਕੀ 100 ਦਿਨ ਵੀ ਕੰਮ ਪੂਰਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਦੂਜਾ ਅਸਰ ਮਨਰੇਗਾ ਵਰਕਰ ਦੀ ਤਨਖਾਹ ’ਤੇ ਪਵੇਗਾ ਕਿਉਂਕਿ ਕੇਂਦਰ ਸਰਕਾਰ ਇਸ ਸੋਧ ਦੇ ਤਹਿਤ 60-40 ਦੇ ਰੇਸ਼ੋ ਨਾਲ ਪੈਸੇ ਦੇਣ ਦੀ ਗੱਲ ਕਰ ਰਹੀ ਹੈ। ਇਸ ਮੌਕੇ ਬਲਵਿੰਦਰ ਸਿੰਘ ਬਿੰਦੂ ਢੀਡਸਾ, ਪਵਨ ਗਿੱਲ ਬਨਾਰਸੀ, ਰਾਮਦੀਆ ਧਾਰੀਵਾਲ, ਇਸ਼ਾਂਤ ਸਿੰਗਲਾ, ਸੁਨੀਲ ਸਿੰਗਲਾ, ਬਲਵਿੰਦਰ ਸਿੰਘ ਕਰੌਦਾ, ਸੁਰੇਸ਼ ਬਨਾਰਸੀ, ਵਿਕਾਸ, ਸੋਨੂੰ, ਈਸ਼ਵਰ ਮਕੋਹੜ ਸਾਹਿਬ,ਪੋਲੋਜੀਤ ਸਿੰਘ, ਜੈ ਸਿੰਘ ਨੰਬਰਦਾਰ, ਪਾਲ ਸਿੰਘ, ਮੋਹਣ ਗਿਰ ਕ੍ਰਿਸ਼ਨ ਸਿੰਘ, ਰਾਮ ਸਿੰਘ ਬੰਗਾ, ਕੈਪਟਨ ਮੱਘਰ ਸਿੰਘ, ਰੋਹੀ ਰਾਮ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬੱਬੂ ਸਿੰਘ ਗੁਰਦੀਪ ਸਿੰਘ, ਹਾਕਮ ਸਿੰਘ ਮੌਜੂਦ ਸਨ।