ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਤੋਂ ਪਹਿਲਾਂ ਵੋਟਰਾਂ ਵੱਲੋਂ ਮੈਨੀਫੈਸਟੋ ਜਾਰੀ
ਨਗਰ ਕੌਂਸਲ ਚੋਣਾ ਦੇ ਉਮੀਦਵਾਰਾਂ ਤੋਂ ਪਹਿਲਾਂ ਵੋਟਰਾਂ ਵੱਲੋਂ ਮੈਨੀਫੈਸਟੋ ਜਾਰੀ
Publish Date: Sat, 17 Jan 2026 05:29 PM (IST)
Updated Date: Sat, 17 Jan 2026 05:31 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ
ਨਾਭਾ : ਨਾਭਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਵੱਲੋਂ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ, ਉੱਥੇ ਹੀ ਸ਼ਹਿਰ ਦੇ ਜਾਗਰੂਕ ਨਾਗਰਿਕਾਂ ਵੱਲੋਂ ਇੱਕ ਵਿਲੱਖਣ ਪਹਿਲਕਦਮੀ ਕਰਦੇ ਹੋਏ ਵੋਟਰ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਹੈ। ਸ਼ਹਿਰ ਦੇ ਸੰਵਾਦ ਗਰੁੱਪ ਦੇ ਆਗੂ ਵਕੀਲ ਰੀਤਇਕਬਾਲ ਸਿੰਘ ਮਝੈਲ, ਸਨੀ ਰਹੇਜਾ, ਧੀਰਜ ਕੁਮਾਰ, ਰਿਟਾਇਰਡ ਅਧਿਕਾਰੀ ਮੋਹਨ ਸਿੰਘ, ਨਿਰਮਲ ਸਿੰਘ, ਵਿਜੇ ਰਹੇਜਾ, ਸਮਾਜ ਸੇਵੀ ਨੀਰੂ ਗੋਇਲ, ਵਿਕਾਸ ਮਿੱਤਲ, ਨਵਦੀਪ ਵਰਮਾ, ਡਾ. ਅਮਰਜੀਤ ਸਿੰਘ ਸਾਹਨੀ ਉਹ ਵਿਸ਼ੇਸ਼ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਗਰੁੱਪ ਵੱਲੋਂ ਲੋਕਾਂ ਨਾਲ ਗੱਲ ਬਾਤ ਕਰ ਕੇ ਇੱਕ 10 ਪੁਆਇੰਟ ਦਾ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇਸ ਘੋਸ਼ਣਾ ਪੱਤਰ ਵਿੱਚ ਉਸ ਉਮੀਦਵਾਰ ਨੂੰ ਤਰਜੀਹ ਦੇਣ ਦੀ ਗੱਲ ਕਹੀ ਗਈ ਜਿਹੜਾ ਨਗਰ ਕੌਂਸਲਾਂ ਵਿੱਚ ਲੋਕ ਭਾਗੀਦਾਰੀ ਲਈ ਬਣੇ ਕਾਨੂੰਨ ਪੰਜਾਬ ਪਬਲਿਕ ਪਾਰਟੀਸੀਪੇਸ਼ਨ ਐਕਟ 2013 ਬਾਰੇ ਜਾਣਦਾ ਹੋਵੇ ਤੇ ਉਸ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੋਵੇ। ਇਸ ਤੋਂ ਇਲਾਵਾ ਚੋਣ ਪ੍ਰਚਾਰ ਵਿੱਚ ਉਮੀਦਵਾਰ ਇੱਕ ਲੱਖ ਤੋਂ ਵੱਧ ਨਾ ਖਰਚੇ ਬਲਕਿ ਲੋਕ ਸਮੱਸਿਆਵਾਂ ਦੇ ਹੱਲ ਲਈ ਆਪਣਾ ਪਲਾਨ ਸਾਂਝਾ ਕਰੇ ਉਸ ਉਮੀਦਵਾਰ ਨੂੰ ਤਰਜੀਹ ਦੇਣ ਦੀ ਗੱਲ ਹੈ। ਸ਼ਰਾਬ ਜਾਂ ਨਸ਼ਾ ਵੰਡਣ ਵਾਲੇ ਨੂੰ ਬਿਲਕੁਲ ਵੋਟ ਪਾਉਣ ਤੋਂ ਇਨਕਾਰ ਹੈ ਅਤੇ ਇਸ ਤੋਂ ਇਲਾਵਾ ਚੋਣਾਂ ਵਿਚ ਜ਼ੋਰ ਜ਼ਬਰਦਸਤੀ ਦੇ ਇਸਤੇਮਾਲ ਨੂੰ ਵੋਟਰ ਨਾਲ ਧੱਕਾ ਦੱਸਿਆ ਗਿਆ ਹੈ। ਵਿਕਾਸ ਕਾਰਜਾਂ ਅਤੇ ਪ੍ਵਿੱਕੌਂਸਲ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਦਰਸ਼ਿਤਾ ਤੇ ਜਵਾਬਦੇਹੀ ਰੱਖਣ ਵਾਲੇ ਉਮੀਦਵਾਰ ਅਤੇ ਕੌਂਸਲ ਦੀ ਹਰ ਮੀਟਿੰਗ ਤੋਂ ਪਹਿਲਾਂ ਤੇ ਬਾਅਦ ਵਿੱਚ ਲੋਕਾਂ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਵਾਲੇ ਉਮੀਦਵਾਰ ਨੂੰ ਤਰਜੀਹ ਦੇਣ ਦੀ ਘੋਸ਼ਣਾ ਕਰਦਾ ਇਹ ਵੋਟਰ ਘੋਸ਼ਣਾ ਪੱਤਰ ਅੱਜ ਸਥਾਨਕ ਲਾਈਨਜ਼ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।
ਮੈਨੀਫੇਸਟੋ ਰਿਲੀਜ਼ ਮੌਕੇ ਸੀਏ ਭੀਮ ਗੋਇਲ, ਹਰੀਸ਼ ਧੀਮਾਨ, ਪ੍ਰੋਫੈਸਰ ਐੱਸਐੱਸ ਸੇਠੀ, ਵਿਜਿਆ ਸੇਠੀ, ਪੂਨਮ ਮਝੈਲ, ਐੱਸਐੱਸ ਬੇਦੀ, ਅਧਿਆਪਕ ਸ਼ੀਰੁ ਬੇਦੀ, ਹਰਪ੍ਰੀਤ ਕਪੂਰ, ਜੈਸਮੀਨ ਭਾਰਦਵਾਜ, ਚਰਨਜੀਤ ਸਿੰਘ, ਵਕੀਲ ਰੀਤਇਕਬਾਲ ਸਿੰਘ ਮਝੈਲ, ਸਨੀ ਰਹੇਜਾ, ਧੀਰਜ ਕੁਮਾਰ, ਸੇਵਾਮੁਕਤ ਅਧਿਕਾਰੀ ਮੋਹਨ ਸਿੰਘ, ਨਿਰਮਲ ਸਿੰਘ, ਵਿਜੇ ਰਹੇਜਾ, ਸਮਾਜ ਸੇਵੀ ਨੀਰੂ ਗੋਇਲ, ਵਿਕਾਸ ਮਿੱਤਲ, ਨਵਦੀਪ ਵਰਮਾ, ਡਾ. ਅਮਰਜੀਤ ਸਿੰਘ ਸਾਹਨੀ, ਡਾ. ਸੰਜੇ ਗੋਇਲ, ਵਪਾਰੀ ਗੁਰਮੀਤ ਸਿੰਘ, ਤੇਜਿੰਦਰ ਕੁਮਾਰ ਅਤੇ ਸ਼ਹਿਰ ਦੀਆਂ ਹੋਰ ਸਨਮਾਨਿਤ ਸ਼ਖ਼ਸੀਅਤਾਂ ਮੌਜੂਦ ਸਨ।