ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਮਹਿਫ਼ਲ-ਏ-ਸੁਖ਼ਨ’ ਭਲਕੇ
ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਮਹਿਫ਼ਲ-ਏ-ਸੁਖ਼ਨ’ ਦਾ ਆਯੋਜਨ ਭਲਕੇ
Publish Date: Thu, 12 Feb 2026 04:46 PM (IST)
Updated Date: Thu, 12 Feb 2026 04:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਉਰਦੂ ਸ਼ਾਇਰੀ ’ਤੇ ਅਧਾਰਤ ਮੁਸ਼ਾਇਰੇ ਦਾ ‘ਮਹਿਫ਼ਲ-ਏ-ਸੁਖ਼ਨ’ ਦੇ ਸਿਰਲੇਖ ਅਧੀਨ 13 ਫਰਵਰੀ ਨੂੰ ਵਿਭਾਗ ਦੇ ਓਪਨ ਏਅਰ ਥੀਏਟਰ ਵਿਚ ਬਾਅਦ ਦੁਪਹਿਰ 2 ਵਜੇ ਕੀਤਾ ਜਾ ਰਿਹਾ ਹੈ। ਜਿਸ ਵਿਚ ਉਰਦੂ ਦੇ ਨਾਮਵਰ ਕਵੀ ਆਪਣੀ ਸ਼ਾਇਰੀ ਦੇ ਰੰਗ ਬਿਖੇਰਨਗੇ। ਮੁਸ਼ਾਇਰੇ ’ਚ ਸੰਯੁਕਤ ਨਿਰਦੇਸ਼ਕਾ ਚੰਦਨਦੀਪ ਕੌਰ ਤੇ ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਜਨਾਬ ਸ਼ਮਸ ਤਬਰੇਜ਼ੀ ਕਰਨਗੇ। ਇਸ ਮੌਕੇ ਸ਼ਾਇਰ ਨਫ਼ਸ ਅੰਬਾਲਵੀ, ਮੁਕੇਸ਼ ਆਲਮ, ਪਰਵਿੰਦਰ ਸ਼ੋਖ, ਪ੍ਰੋ. ਰੂਬੀਨਾ ਸ਼ਬਨਮ, ਜਗਜੀਤ ਕਾਫ਼ਰ, ਅੰਮ੍ਰਿਤਪਾਲ ਸ਼ੈਦਾ, ਅਮਰਦੀਪ ਅਮਰ, ਨਵੀਨ ਨੀਰ, ਜ਼ਮੀਰ ਅਲੀ ਜ਼ਮੀਰ, ਈਸ਼ਾ ਨਾਜ਼, ਜੋਗਿੰਦਰ ਨੂਰਮੀਤ ਤੇ ਜਸਬੀਰ ਦਾਵਰ ਆਪਣੇ ਕਲਾਮ ਪੇਸ਼ ਕਰਨਗੇ।