ਰੁਜ਼ਗਾਰ ਮੇਲੇ ’ਚ 155 ਵਿਦਿਆਰਥੀਆਂ ਨੂੰ ਮਿਲੀ ਨੌਕਰੀ
ਆਸਰਾ ਕਾਲਜ ’ਚ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ
Publish Date: Tue, 21 Apr 2026 05:55 PM (IST)
Updated Date: Wed, 22 Apr 2026 04:04 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਆਸਰਾ ਕਾਲਜ ’ਚ ਮੈਗਾ ਜੋਬ ਫੇਅਰ ਕਰਵਾਇਆ ਗਿਆ, ਜਿਸ ਵਿਚ 20 ਤੋਂ ਜ਼ਿਆਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਭਾਗ ਲਿਆ। ਜਿਨ੍ਹਾਂ ਵਿਚ ਹੈਵਲਜ਼, ਐੱਸਏਐੱਲ, ਕਰਿਸ਼ਨਾ ਮਾਰੂਤੀ, ਭਾਰਤ ਸੀਟਸ, ਪਰੀਤ ਟਰੈਕਟਰਜ਼, ਆਈਸੀਆਈਸੀ ਬੈਂਕ, ਰਿਲਾਇੰਸ ਰਿਟੇਲ, ਇੰਨਵੇਸਟਰ ਕਲੀਨਿਕ, ਲੈਂਸਕਾਰਟ, ਟੈਲੀ ਪਰਫੋਰਮੈਂਸ, ਕਰੀਏਟੀਵੈਨ ਟੈੱਕ, ਈ.ਕਲੈਰਕਸ, ਅਲਫਾ ਟੈੱਕ, ਪਾਰਸ ਹੌਸਪੀਟਲ, ਕੈਪੀਟਲ ਹੌਸਪੀਟਲ, ਓਸਵਾਲ ਹੌਸਪੀਟਲ, ਫਿਊਚਰ ਫਾਈਂਡਰ, ਡੈਮਸਨ, ਅਮਰਟੈਕਸ ਤੇ ਆਇਉਟਾਸੋਲ ਟੈੱਕ ਸ਼ਾਮਲ ਸਨ। ਇਸ ਰੁਜ਼ਗਾਰ ਮੇਲੇ ਦਾ ਸ਼ੁਭ ਆਰੰਭ ਆਸਰਾ ਗਰੁੱਪ ਦੇ ਚੇਅਰਮੈਨ ਡਾ. ਆਰਕੇ ਗੋਇਲ, ਐੱਮਡੀ ਡਾ. ਕੇਸ਼ਵ ਗੋਇਲ ਤੇ ਕੈਂਪਸ ਡਾਇਰੈਕਟਰ ਅਰਪਿਤ ਗੋਇਲ ਨੇ ਕੀਤਾ। ਇਸ ਵਿਚ ਤਕਰੀਬਨ 500 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਰੁਜ਼ਗਾਰ ਮੇਲੇ ’ਚ ਭਾਗ ਲੈਣ ਵਾਲੇ ਵਿਦਿਆਰਥੀ ਸੈਸ਼ਨ 2024-25 ਅਤੇ 2025-26 ਦੇ ਪਾਸ ਆਊਟ ਵਿਦਿਆਰਥੀ ਸਨ। ਇਸ ਰੁਜ਼ਗਾਰ ਮੇਲੇ ’ਚ ਆਸਰਾ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਮਹਿੰਦਰਾ ਕਾਲਜ ਪਟਿਆਲਾ, ਬਿਕਰਮ ਕਾਲਜ ਪਟਿਆਲਾ, ਮੋਦੀ ਕਾਲਜ ਪਟਿਆਲਾ, ਸਰਕਾਰੀ ਗਰਲਜ਼ ਕਾਲਜ ਪਟਿਆਲਾ, ਰਿਪੂਦਮਨ ਕਾਲਜ ਨਾਭਾ, ਪਬਲਿਕ ਕਾਲਜ ਸਮਾਣਾ, ਸਰਕਾਰੀ ਕਾਲਜ ਸੁਨਾਮ, ਰਣਬੀਰ ਕਾਲਜ ਸੰਗਰੂਰ, ਸਲਾਈਟ ਲੋਂਗੋਵਾਲ, ਐਸ.ਡੀ ਕਾਲਜ ਬਰਨਾਲਾ, ਸਰਕਾਰੀ ਪੋਲੀਟੈਕਨਿਕ ਕਾਲਜ ਬਡਬਰ ਆਦਿ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵੱਖ-ਵੱਖ ਕੰਪਨੀਆਂ ਵੱਲੋਂ ਆਏ ਉੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਲਿਖਤੀ ਪ੍ਰੀਖੀਆ, ਸਮੂਹ ਵਿਚਾਰ ਚਰਚਾ ਤੇ ਇੰਟਰਵਿਊ ਲਈ ਗਈ ਤੇ ਯੋਗ ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਇਸ ਮੌਕੇ ਚੇਅਰਮੈਨ ਡਾ. ਗੋਇਲ ਨੇ ਕਿਹਾ ਕਿ ਇਸ ਰੁਜ਼ਗਾਰ ਮੇਲੇ ਦਾ ਮੁੱਖ ਮੰਤਵ ਆਸਰਾ ਕਾਲਜ ਦੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੇ ਨਾਲ ਮਾਲਵਾ ਖੇਤਰ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਉੱਤਮ ਤੇ ਚੰਗੇ ਮੌਕੇ ਮੁਹੱਇਆ ਕਰਵਾਉਣਾ ਹੈ। ਇਸ ਮੇਲੇ ’ਚ 155 ਵਿਦਿਆਰਥੀਆਂ ਨੂੰ ਚੁਣਿਆ ਗਿਆ। ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੂੰ ਕੰਪਨੀਆਂ ਨੇ 4 ਤੋਂ 10 ਲੱਖ ਦਾ ਪੈਕੇਜ ਆਫਰ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਵਿਕਾਸ ਗੋਇਲ ਨੇ ਆਏ ਹੋਏ ਸਾਰੇ ਕੰਪਨੀ ਦੇ ਅਧਿਕਾਰੀਆਂ ਦਾ ਇਸ ਰੁਜ਼ਗਾਰ ਮੇਲੇ ’ਚ ਭਾਗ ਲੈਣ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਅੰਤ ’ਚ ਚੁਣੇ ਗਏ ਕੁਝ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤੇ ਸ਼ਾਰਟ ਲਿਸਟਡ ਵਿਦਿਆਰਥੀਆਂ ਨੂੰ ਫਾਈਨਲ ਇੰਟਰਵਿਊ ਰਾਉਂਡ ਲਈ ਕੰਪਨੀ ਹੈੱਡਕੁਆਟਰ ਬੁਲਾ ਲਿਆ ਗਿਆ ਹੈ। ਇਸ ਮੌਕੇ ਡਾ. ਮੁਨੀਸ਼ ਗੋਇਲ, ਡਾ. ਰਿਤੂ ਚੋਪੜਾ, ਮੈਡਮ ਅੰਜੂ ਖੋਸਲਾ ਹਾਜ਼ਰ ਸਨ।