ਇਸਤਰੀ ਜਾਗ੍ਰਿਤੀ ਮੰਚ ਕੌਮਾਂਤਰੀ ਇਸਤਰੀ ਮਨਾਉਣ ਲਈ ਕੀਤੀ ਮੀਟਿੰਗ
ਇਸਤਰੀ ਜਾਗ੍ਰਿਤੀ ਮੰਚ ਕੌਮਾਂਤਰੀ ਇਸਤਰੀ ਮਨਾਉਣ ਲਈ ਕੀਤੀ ਮੀਟਿੰਗ
Publish Date: Tue, 03 Mar 2026 04:23 PM (IST)
Updated Date: Tue, 03 Mar 2026 04:26 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ ਪਟਿਆਲਾ: ਇਸਤਰੀ ਜਾਗ੍ਰਿਤੀ ਮੰਚ ਕੌਮਾਂਤਰੀ ਇਸਤਰੀ ਦਿਵਸ 8 ਮਾਰਚ ਜ਼ਿਲ੍ਹਾ ਪੱਧਰ ’ਤੇ ਪਟਿਆਲਾ ਵਿਖੇ ਤਰਕਸ਼ੀਲ ਹਾਲ ਵਿਚ ਮਨਾਏਗਾ। ਇਸ ਵਿਚ ਔਰਤਾਂ ਦੇ ਹੱਕਾਂ ਵਿਚ ਲਿਖਣ ਵਾਲੇ ਲੇਖਕਾ ਡਾ. ਅਰਵਿੰਦਰ ਕੌਰ ਕਾਕੜਾ ਬੁਲਾਰੇ ਦੇ ਤੌਰ ’ਤੇ ਸ਼ਾਮਿਲ ਹੋਣਗੇ। ਇਹ ਫੈਸਲਾ ਪਟਿਆਲਾ ਵਿਖੇ ਹੋਈ ਜੱਥੇਬੰਦੀ ਦੀ ਮੀਟਿੰਗ ਵਿਚ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਅਮਨ ਦਿਓਲ ਅਤੇ ਸੁਖਜਿੰਦਰ ਕੌਰ ਨੇ ਦੱਸਿਆ ਕੌਮਾਂਤਰੀ ਇਸਤਰੀ ਲਹਿਰ ਅਤੇ ਮੌਜੂਦਾ ਸਮੇਂ ਵਿਚ ਇਸਤਰੀ ਵਰਗ ਨੂੰ ਦਰਪੇਸ਼ ਚਣੌਤੀਆਂ ਬਾਰੇ ਗੱਲ ਕਰਨਗੇ। ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਬਣਿਆ ਹੋਇਆ ਹੈ। ਔਰਤਾਂ ’ਤੇ ਹਿੰਸਾ, ਘਰੇਲੂ ਹਿੰਸਾ,ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਉਜਰਤਾਂ ਵਿਚ ਵਿਤਕਰਾ, ਲੜਕੀਆਂ ਦੀ ਪਰਵਰਿਸ਼ ਵਿਚ ਵਿਤਕਰਾ ਅਤੇ ਔਰਤਾਂ ਨਾਲ ਜਬਰ ਜਨਾਹ ਜਿਹੇ ਅਹਿਮ ਮੁੱਦੇ ਹਨ ਜੋ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਖਿੱਚਦੇ ਹਨ। ਅਤੇ ਅੱਜ ਜੰਗ ਦਾ ਖਤਰਾ ਪੂਰੀ ਦੁਨੀਆਂ ਦੇ ਉੱਤ ਮੰਡਰਾ ਰਿਹਾ ਹੈ ਉਹ ਦੁਨੀਆ ਪੱਧਰ ’ਤੇ ਔਰਤਾਂ ਨੂੰ ਹੋਰ ਹਾਸ਼ੀਏ ਉਪਰ ਧੱਕੇਗਾ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚੋਂ ਲੱਖਾਂ ਔਰਤਾਂ ਅਤੇ ਨਾਬਾਲਗ ਲੜਕੀਆਂ ਭੇਦ ਭਰੇ ਹਾਲਾਤਾਂ ਵਿਚ ਲਾਪਤਾ ਹੋ ਜਾਣਾ ਬਹੁਤ ਹੀ ਹੈਰਾਨਕੁੰਨ ਅਤੇ ਚਿੰਤਾਜਨਕ ਹੈ ਪਰ ਸਰਕਾਰਾਂ ਇਸਨੂੰ ਗੰਭੀਰਤਾ ਨਾਲ ਨਹੀਂ ਲਈ ਰਹੀਆਂ। ਇਸ ਤੋਂ ਬਿਨਾਂ ਅਮਰੀਕਾ ਦੁਬਾਰਾ ਆਪਣੀ ਚੌਧਰ ਨੂੰ ਸਥਾਪਿਤ ਕਰਨ ਲਈ ਛੇੜੀ ਜੰਗ ਦਾ ਵਿਰੋਧ ਵੀ ਇਸ ਪ੍ਰੋਗਰਾਮ ਦਾ ਕੇਂਦਰ ਰਹੇਗਾ। ਦੂਜੀ ਵਿਸ਼ਵ ਜੰਗ ਵੇਲੇ ਦੁਨੀਆਂ ਦੇ ਪੱਧਰ ਉੱਤੇ ਔਰਤਾਂ ਨੇ ਜੰਗ ਦੇ ਵਿਰੋਧ ਵਿਚ ਸ਼ਾਂਤੀ ਅਤੇ ਰੋਟੀ ਦਾ ਨਾਰਾ ਦਿੱਤਾ ਸੀ ਅੱਜ ਵੀ ਇਹ ਜੰਗ ਦੁਨੀਆਂ ਪੱਧਰ ਉੱਤੇ ਔਰਤਾਂ ਦੀ ਜ਼ਿੰਦਗੀ ਨੂੰ ਹਾਸ਼ੀਏ ’ਤੇ ਧੱਕੇਗੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿਚ ਦਾ ਕੇਂਦਰ ਔਰਤ ਨਾਲ ਸੰਬੰਧਿਤ ਸਾਹਿਤ ਦੀ ਸਟਾਲ ਵੀ ਹੋਵੇਗੀ।