ਮੁਲਾਜ਼ਮਾਂ ਨੇ ਰਹਿੰਦੀਆਂ ਤਨਖਾਹਾਂ ਜਾਰੀ ਕਰਨ ਦੀ ਕੀਤੀ ਮੰਗ
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਜੰਗਲਾਤ ਸਬ ਕਮੇਟੀ ਦੀ ਮੀਟਿੰਗ ਹੋਈ
Publish Date: Thu, 19 Feb 2026 04:45 PM (IST)
Updated Date: Thu, 19 Feb 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਜੰਗਲਾਤ ਸਬ ਕਮੇਟੀ ਦੀ ਮੀਟਿੰਗ ਦੇ ਡੈਲੀਵੇਜਿਜ਼ ਤੇ ਰੈਗੂਲਰ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਸਤਿੰਦਰ ਸਿੰਘ ਨਾਲ ਹੋਈ। ਜਿਸ ਵਣ ਰੇਂਜ ਅਫਸਰ ਨਾਭਾ ਸਤਵਿੰਦਰ ਸਿੰਘ, ਵਣ ਰੇਂਜ ਰਾਜਪੁਰਾ ਗੁਰਿੰਦਰ ਸਿੰਘ, ਭਾਦਸੋਂ ਰੇਜ਼ ਅਫਸਰ ਅਮਨਦੀਪ ਸਿੰਘ, ਵਣ ਰੇਂਜ ਅਫਸਰ ਗੁਰਿੰਦਰ ਸਿੰਘ, ਵਣ ਰੇਂਜ ਅਫਸਰ ਅਨੰਤ ਜ਼ੋਤ ਕੌਰ ਤੇ ਡਵੀਜਨ ਸੁਪਰਡੈਂਟ ਕ੍ਰਿਸ਼ਲ ਕੁਮਾਰ ਆਦਿ ਦਫਤਰੀ ਅਮਲਾ ਸ਼ਾਮਲ ਸੀ। ਯੂਨੀਅਨ ਵਲੋਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜ਼ਿਲ੍ਹਾ ਕਮੇਟੀ ਜੰਗਲਾਤ ਚੇਅਰਮੈਨ ਦਰਸ਼ਨ ਸਿੰਘ ਮਲੇਵਾਲ, ਤਰਲੋਚਨ ਮਾੜੂ ਪ੍ਰਧਾਨ, ਜਨਰਲ ਸਕੱਤਰ ਬਲਵਿੰਦਰ ਸਿੰਘ ਨਾਭਾ, ਗੁਰਮੇਲ ਸਿੰਘ ਬੰਮਣਾ, ਸਤਪਾਲ ਲੰਗ, ਸੋਮਦੱਤ ਪ੍ਰਧਾਨ ਜੰਗਲੀ ਜੀਵ ਪਟਿਆਲਾ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਤਰਲੋਚਨ ਮੰਡੋਲੀ, ਮੰਗਲ ਸਿੰਘ, ਬਲਕਾਰ ਬਠੋਈ ਆਦਿ ਮੀਟਿੰਗ ਵਿਚ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕਰਨ, ਸੀਨੀਆਤਰਾ ਸੂਚੀ ਦਰੁਸਤ ਕਰਨ, ਘੱਟੋ—ਘੱਟ ਉਜਰਤਾ ਦਾ ਬਕਾਇਆ, ਕੋਰਟ ਕੇਸਾਂ ਦਾ ਬਕਾਇਆ, ਮਾਰਚ ਮਹੀਨੇ ਵਿੱਚ ਦੇਣ, ਇਸ ਤਰ੍ਹਾਂ ਕੰਮਾਂ ਤੋਂ ਵੱਧ ਫਾਰਗ ਕੀਤੇ ਵਰਦੀਆਂ ਦੇਣ, ਪਹਿਚਾਨ ਕਾਰਡ ਗੱਲ ਵਿਚ ਪਾਉਣ ਵਾਲੇ ਦੇਣ, ਰਹਿੰਦੀਆਂ ਤਨਖਾਹਾਂ ਜਾਰੀ ਕਰਨ ਅਤੇ ਤਨਖਾਹਾਂ ਸਮੇਂ ਸਿਰ ਦੇਣ, ਮੀਟਿੰਗ ਸੁਖਾਵੇ ਮਾਹੌਲ ਵਿਚ ਹੋਈ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਜੰਗਲਾਤ, ਜੰਗਲੀਜੀਵ, ਜੰਗਲਾਤ ਨਿਗਮ ਦੇ ਡੇਲੀਵੇਜਿਜ਼ ਕਰਮਚਾਰੀਆਂ ਦੀਆਂ ਮੰਗਾਂ ਸੇਵਾਵਾਂ ਰੈਗੂਲਰ ਕਰਨ ਪੰਜਾਬ ਵਿਚਲੀਆਂ ਸੀਨੀਆਰਤਾਂ ਸੂਚੀ ਰੀਵਿਊ ਕਰਨ ਵਰਗੇ ਇਸ਼ੂਆਂ ਤੇ ਮਿਤੀ 25 ਫਰਵਰੀ 2026 ਨੂੰ ਪ੍ਰਾਪਤ ਮੁੱਖ ਵਣਪਾਲ ਨਾਲ ਯੂਨੀਅਨ ਦੀ ਮੀਟਿੰਗ ਵਣ ਮੋਹਾਲੀ ਵਿਖੇ ਕਰਨ ਦਾ ਸਮਾਂ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਨੂੰ ਇਕ ਆਪਣੀ ਸਾਂਝੀ ਇਕੱਤਰਤਾ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੁਪਰੀਮ ਕੋਰਟ ਦੇ ਫੈਸਲੇ 2025 ਵਿਚ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕਰਨਾ ਅਤੇ ਡੇਲੀਵੇਜਿਜ਼, ਵਰਕਚਾਰਜ, ਟੈਂਪਰੇਰੀ, ਆਊਟ ਸੋਰਸ ਅਤੇ ਪਾਰਟ ਟਾਇਮ ਜ਼ੋ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਪਾਲਿਸੀ ਛੇਤੀ ਜਾਰੀ ਕੀਤੀ ਜਾਵੇ।