ਲੋਕ ਸਾਹਿਤ ਸੰਗਮ ਦੀ ਬੈਠਕ ਵਿਚ ਕਵੀਆਂ ਨੇ ਰੰਗ ਬੰਨਿਆ
ਲੋਕ ਸਾਹਿਤ ਸੰਗਮ ਦੀ ਬੈਠਕ ਵਿਚ ਕਵੀਆਂ ਨੇ ਰੰਗ ਬੰਨਿਆ
Publish Date: Tue, 03 Feb 2026 04:26 PM (IST)
Updated Date: Tue, 03 Feb 2026 04:29 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੇ ਰੋਟਰੀ ਭਵਨ ਵਿਖੇ ਲੋਕ ਸਾਹਿਤ ਸੰਗਮ (ਰਜਿ) ਰਾਜਪੁਰਾ ਦੀ ਮਹਿਨਾਵਾਰ ਬੈਠਕ ਬਲਦੇਵ ਸਿੰਘ ਖੁਰਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਵੀਆਂ ਨੇ ਚੰਗਾ ਰੰਗ ਬੰਨ੍ਹਿਆ। ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਦੇਸ਼ ਪਿਆਰ ਦੇ ਆਪਣੇ ਗੀਤ ਨਾਲ ਕੀਤਾ। ਸਰਹੰਦ ਤੋਂ ਆਏ ਸੁਰਿੰਦਰ ਕੌਰ ਬਾੜਾ ਦੀ ਬੁਲੰਦ ਆਵਾਜ਼ ਨਾਲ ਆਪਣੀ ਰਚਨਾ ‘ਲਮਕ ਦੇ ਚਾਦਰੇ ‘ਸੁਣਾਕੇ ਦਰਸ਼ਕਾਂ ਦਾ ਮਨ ਮੋਹ ਲਿਆ। ਉਰਦੂ ਹਿੰਦੀ ਦੇ ਸ਼ਾਇਰ ਰਾਕੇਸ਼ ਛਾਬੜਾ ਨਾਦਾਨ ਨੇ ਸ਼ੇਅਰ ਸੁਣਾਕੇ ਮਾਹੌਲ ਸ਼ਾਇਰਾਨਾ ਬਣਾ ਦਿੱਤਾ। ਮਾਸਟਰ ਰਣਜੀਤ ਸਿੰਘ ਨੇ ਸਭਾ ਵਿਚ ਪਹਿਲੇ ਵਾਰ ਆ ਕੇ ਸਭਾ ਦੀ ਤਰੀਫ ਕੀਤੀ ਤੇ ਆਪਣੀ ਰਚਨਾ ਸਾਂਝੀ ਕੀਤੀ। ਰਜਵੰਤ ਕੌਰ ਨੇ ਲੋਕਾਂ ਦੁਆਰਾ ਧਰਮ ਦੇ ਨਾਂ ਤੇ ਕੀਤੇ ਜਾਂਦੇ ਵਪਾਰ ਤੇ ਕਟਾਕਸ਼ ਕੀਤਾ। ਕੁਲਵੰਤ ਸਿੰਘ ਜੱਸਲ ਨੇ ਤੂੰਬੀ ਨਾਲ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਅਤੇ ਹਰਪਾਲ ਸਿੰਘ ਨਾਲ ਢਾਡੀ ਵਾਰ ਗਾ ਕੇ ਸੁਣਾਕੇ ਰੰਗ ਬੰਨ੍ਹਿਆ। ਯਾਦਵਿੰਦਰ ਸਿੰਘ ਕਲੋਲੀ ਨੇ ਸ਼ੇਅਰ ਸੁਣਾਏ ਤੇ ਕਵਿਤਾ ਨਾਲ ਮਾਹੌਲ ਸਿਰਜਿਆ। ਪ੍ਰਮੋਦ ਕੁਮਾਰ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸੰਗੀਤਕ ਰੰਗ ਨਾਲ ਸੁਣਾਇਆ। ਭੀਮ ਸੈਨ ਨੇ ਸਰਾਇਕੀ ’ਚ ਰਚਨਾ ਸੁਣਾਈ। ਇੰਦਰਜੀਤ ਸਿੰਘ ਲਾਂਬਾ ਅਤੇ ਸੰਤ ਸਿੰਘ ਸੋਹਲ ਨੇ ਗਜ਼ਲ ਸੁਣਾਕੇ ਚੰਗਾ ਸੰਦੇਸ਼ ਦਿੱਤਾ। ਦਰਸ਼ਨ ਬੱਤਰਾ ਨੇ ਗੀਤ ਸਾਂਝਾ ਕੀਤਾ। ਅਵਤਾਰ ਪੁਆਰ ਦੀ ਗਜ਼ਲ ਕਾਬਲੇ ਤਾਰੀਫ਼ ਸੀ। ਅਮਰ ਸਿੰਘ ਅਤੇ ਅਮਰਜੀਤ ਸਿੰਘ ਨੇ ਵੀ ਆਪਣੀ ਰਚਨਾ ਸੁਣਾਈ। ਸੁਨੀਤਾ ਦੇਸ ਰਾਜ ਨੇ ਜਿੱਥੇ ਮੰਚ ਸੰਚਾਲਨ ਬਖੂਬੀ ਕੀਤਾ ਉਥੇ ਆਪਣੇ ਲਿਖੀ ਕਵਿਤਾ ਧੀ ਬਾਪ ਦਾ ਅਭਿਮਾਨ ਹੈ ਹੁੰਦੀ ਵੀ ਸੁਣਾਈ।