ਸਿਵਲ ਸਰਜਨ ਵੱਲੋਂ ਐੱਸਐੱਮਓ ਤੇ ਸੀਐੱਚਓ ਨਾਲ ਵਰਚੁਅਲ ਮੀਟਿੰਗ
ਸਿਵਲ ਸਰਜਨ ਵੱਲੋਂ ਐਸ.ਐਮ.ਓ ਅਤੇ ਸੀ.ਐਚ.ਓ ਨਾਲ ਵਰਚੁਅਲ ਮੀਟਿੰਗ
Publish Date: Thu, 01 Jan 2026 04:28 PM (IST)
Updated Date: Thu, 01 Jan 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਸੀਨੀਅਰ ਮੈਡੀਕਲ ਅਫਸਰਾਂ ਤੇ ਕਮਿਊਨਿਟੀ ਹੇਲਥ ਅਫਸਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ। ਉਨ੍ਹਾਂ ਆਯੁਸ਼ਮਾਨ ਆਰੋਗਿਆ ਕੇਂਦਰਾ ਵਿਚ ਉਪਲੱਬਧ ਕਰਵਾਈਆਂ ਜਾ ਰਹੀਆਂ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਗੈਰ-ਸੰਚਾਰੀ ਸੇਵਾਵਾਂ ਦਾ ਦਿੱਤਾ ਗਿਆ ਟੀਚਾ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰੇਕ 30 ਸਾਲ ਤੋਂ ਉਪਰ ਵਿਅਕਤੀ ਦੀ ਸ਼ੁਗਰ ਤੇ ਬੀ.ਪੀ ਦੀ ਜਾਂਚ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਕੇਂਸਰ ਸਕਰੀਨਿੰਗ ਦਾ ਬਣਦਾ ਟੀਚਾ ਪੂਰਾ ਕੀਤਾ ਜਾਵੇ। ਉਨ੍ਹਾਂ ਆਯੁਸ਼ਮਾਨ ਆਰੋਗਿਆ ਕੇਂਦਰਾ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨ ਲਈ ਸਟਾਫ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ , ਜਿਲ੍ਹਾ ਡੇਂਟਲ ਹੇਲਥ ਅਫਸਰ ਡਾ.ਸੁਨੰਦਾ ਗਰੋਵਰ, ਡੀਪੀਐਮ ਰਿਤੀਕਾ ਗਰੋਵਰ ਅਤੇ ਜ਼ਿਲ੍ਹਾ ਮੋਨਿਟਰਿੰਗ ਅਤੇ ਇਵੇਲੁਏਸ਼ਨ ਅਫਸਰ ਮੋਨਿਕਾ ਸ਼ਰਮਾ ਮੌਜੂਦ ਸਨ।