ਪੁਰਾਣਾ ਬੱਸ ਸਟੈਂਡ ਵਿਖੇ ਸਰਕਾਰੀ ਬੱਸਾਂ ਦੇ ਠਹਿਰਾਵ ਨੂੰ ਲੈ ਕੇ ਹੋਈ ਮੀਟਿੰਗ
ਪੁਰਾਣਾ ਬੱਸ ਸਟੈਂਡ ਵਿਖੇ ਸਰਕਾਰੀ ਬੱਸਾਂ ਦੇ ਠਹਿਰਾਵ ਨੂੰ ਲੈ ਕੇ ਹੋਈ ਮੀਟਿੰਗ
Publish Date: Thu, 23 Apr 2026 04:33 PM (IST)
Updated Date: Thu, 23 Apr 2026 04:37 PM (IST)
- ਵਿਦਿਆਰਥੀਆਂ, ਵਪਾਰੀਆਂ ਅਤੇ ਆਮ ਲੋਕਾਂ ਦੀ ਮੰਗ ਅਨੁਸਾਰ ਬਣਾਈ ਜਾਵੇਗੀ ਬੱਸਾਂ ਦੀ ਸਮਾਂ ਸਾਰਨੀ : ਵਾਈਸ ਚੇਅਰਮੈਨ ਧਮੋਲੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਰਾਜਪੁਰਾ : ਪੰਜਾਬ ਟਰੇਡ ਕਮਿਸ਼ਨ ਦੀ ਇਕ ਮੀਟਿੰਗ ਟਿੰਕੂ ਬਾਂਸਲ ਹਲਕਾ ਚੇਅਰਮੈਨ ਪੰਜਾਬ ਟਰੇਡ ਕਮਿਸ਼ਨ ਰਾਜਪੁਰਾ ਦੀ ਅਗਵਾਈ ਹੇਠ ਪੁਰਾਣਾ ਬੱਸ ਸਟੈਂਡ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਟਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਪਹੁੰਚੇ। ਇਸ ਮੌਕੇ ਪਟਿਆਲਾ ਤੋਂ ਮੁਹਾਲੀ, ਅੰਬਾਲਾ, ਚੰਡੀਗੜ੍ਹ ਚੱਲਣ ਵਾਲੀਆਂ ਬੱਸਾਂ ਰਾਜਪੁਰਾ ਟਾਊਨ, ਪੁਰਾਣਾ ਬੱਸ ਸਟੈਂਡ ਹੋ ਕੇ ਜਾਣ ਸਬੰਧੀ ਚਰਚਾ ਹੋਈ। ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਚੀਫ ਇੰਸਪੈਕਟਰ ਪਟਿਆਲਾ ਡਿੱਪੂ, ਬਲਜੀਤ ਸਿੰਘ ਸਬ ਇੰਸਪੈਕਟਰ, ਬਲਜਿੰਦਰ ਸਿੰਘ ਰਾਜਪੁਰਾ ਇੰਚਾਰਜ, ਗੁਰਤੇਜ ਸਿੰਘ ਟ੍ਰੈਫਿਕ ਇੰਚਾਰਜ ਚੰਡੀਗੜ੍ਹ ਡਿੱਪੂ, ਭਗਵੰਤ ਸਿੰਘ ਰਾਜਪੁਰਾ ਇੰਚਾਰਜ ਚੰਡੀਗੜ੍ਹ ਡਿੱਪੂ ਹਾਜ਼ਰ ਸਨ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਧਮੋਲੀ ਨੇ ਦੱਸਿਆ ਕਿ ਪਟਿਆਲਾ ਤੋਂ ਮੁਹਾਲੀ, ਅੰਬਾਲਾ, ਚੰਡੀਗੜ੍ਹ ਬੱਸਾਂ ਰਾਜਪੁਰਾ ਟਾਊਨ ਤੋਂ ਪੁਰਾਣਾ ਬੱਸ ਸਟੈਂਡ ਜਾਇਆ ਕਰਨਗੀਆਂ। ਰੂਟ ਸਬੰਧੀ ਸਮਾਂ ਸਾਰਨੀ ਇਸੇ ਹਫਤੇ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਸਟੂਡੈਂਟ, ਵਪਾਰੀ ਅਤੇ ਆਮ ਲੋਕਾਂ ਦੀ ਮੰਗ ਅਨੁਸਾਰ ਸਮਾਂ ਸਾਰਨੀ ਬਣਾਈ ਜਾਵੇਗੀ।