ਮਾਹਿਰਾਂ ਦੀ ਟੀਮ ਨੇ 200 ਮਰੀਜ਼ਾਂ ਦਾ ਕੀਤਾ ਮੈਡੀਕਲ ਚੈੱਕਅਪ
11 ਵਾਂ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ
Publish Date: Sun, 29 Mar 2026 04:28 PM (IST)
Updated Date: Sun, 29 Mar 2026 04:29 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ ਪ੍ਰਧਾਨ ਸੁਰਿੰਦਰ ਸੇਠੀ , ਪ੍ਰੋਜੈਕਟ ਚੇਅਰਮੈਨ ਡਾਕਟਰ ਐਮ ਐੱਲ ਵਰਮਾ, ਸੈਕਟਰੀ ਕਮਲ ਵਰਮਾ, ਡਾ. ਸੰਜੀਵ ਚੌਧਰੀ ਕਾਕੂ, ਖ਼ਜ਼ਾਨਚੀ ਸੁਭਾਸ਼ ਪਾਸੀ ਦੀ ਅਗਵਾਈ ਵਿਚ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਵਲੋਂ ਅਫਸਰ ਕਾਲੋਨੀ ਨੇੜੇ ਨਵੀ ਅਨਾਜ ਮੰਡੀ ਰਾਜਪੁਰਾ ਵਿਖੇ 11ਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ’ਚ ਮੁੱਖ ਮਹਿਮਾਨ ਦੇ ਤੌਰ ਉੱਘੇ ਸਮਾਜ ਸੇਵੀ ਗੁਰਦੇਵ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੁਸ਼ਮਾ ਅਰੋੜਾ ਪ੍ਰਧਾਨ ਨਿਸ਼ਕਾਮ ਮੈਡੀਕਲ ਹੈਲਪ ਲਾਈਨ ਰਾਜਪੁਰਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ। ਇਸ ਕੈਂਪ ਦੌਰਾਨ ਹੱਡੀਆਂ ਦੇ ਮਾਹਿਰ ਡਾ. ਏ ਕੇ ਗੁਲਾਟੀ, ਈਐਨਟੀ ਦੇ ਮਾਹਰ ਡਾ. ਅਰਜੁਨ ਦਾਸ , ਅੱਖਾਂ ਦੇ ਮਾਹਰ ਡਾ. ਡੀ ਆਰ ਗੁਪਤਾ, ਦਿਲ ਦੇ ਰੋਗਾਂ ਦੇ ਮਾਹਿਰ ਗਗਨ ਦੀਪ ਸਿੰਘ, ਚਮੜੀ ਦੇ ਰੋਗਾਂ ਦੇ ਮਾਹਰ ਡਾ. ਸਰੂਤੀ ਚੌਧਰੀ ਵੱਲੋਂ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਤਰ੍ਹਾ ਡਾ. ਸੁਸ਼ਮਾ ਅਰੋੜਾ ਦੀ ਟੀਮ ਵੱਲੋਂ ਅਹਿਮ ਭੂਮਿਕਾ ਨਿਭਾਈ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਬਲੱਡ ਪ੍ਰੈਸ਼ਰ, ਸ਼ੂਗਰ, ਦੀ ਜਾਂਚ ਕੀਤੀ ਗਈ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਡਾ. ਸੰਜੀਵ ਚੌਧਰੀ ਕਾਕੂ ਅਤੇ ਉਨ੍ਹਾਂ ਦੀ ਟੀਮ ਨੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਉਨਾਂ ਦੀ ਸੰਸਥਾ ਵੱਲੋਂ ਹਰੇਕ ਮਹੀਨੇ ਮੈਡੀਕਲ ਕੈਂਪ ਲਗਾ ਕੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸਮਾਜ ਸੇਵੀ ਗੁਰਦੇਵ ਸਿੰਘ ਜੀ ਨੇ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਲਗਾਏ ਗਏ ਮੈਡੀਕਲ ਚੈੱਕਅਪ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਸੁਰਿੰਦਰ ਸੇਠੀ, ਕਮਲ ਵਰਮਾ, ਡਾਕਟਰ ਐਮ. ਐਲ ਵਰਮਾ ਵੀ, ਮਹਿੰਦਰ ਕੁਮਾਰ, ਸੁਭਾਸ਼ ਪਾਸੀ, ਮਨੁ ਚੋਪੜਾ, ਮਿੱਤਰਾ ਦੱਤ ਸ਼ਰਮਾ, ਰਤਨ ਦੇਵ, ਵਿਜੇ ਸੇਤੀਆ, ਬੀ ਐਸ ਵੋਹਰਾ, ਸੁਸ਼ਮਾ ਅਰੋੜਾ, ਧਰਮਪਾਲ ਅਹੂਜਾ, ਸੁਧੀਰ ਕੁਮਾਰ, ਵੀ ਕੇ ਸੇਤੀਆ, ਸੂਬਾ ਸਿੰਘ, ਜਸਵੀਰ ਸਿੰਘ, ਮਿਤਰਾ ਦੱਤ ਤੇ ਹੋਰ ਸਮਾਜ ਸੇਵੀ ਹਾਜ਼ਰ ਸਨ।