ਮੁਫਤ ਮੈਡੀਕਲ ਚੈੱਕਅਪ ਕੈਂਪ 19 ਨੂੰ : ਮਿੱਤਲ, ਗੁਪਤਾ
ਮੁਫਤ ਮੈਡੀਕਲ ਚੈੱਕਅਪ ਕੈਂਪ 19 ਨੂੰ: ਮਿੱਤਲ, ਗੁਪਤਾ
Publish Date: Fri, 17 Apr 2026 06:32 PM (IST)
Updated Date: Sat, 18 Apr 2026 04:09 AM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਮਾਨਵ ਸੇਵਾ ਉੱਤਮ ਸੇਵਾ ਐਨ.ਜੀ.ਓ ਨਾਭਾ ਵੱਲੋਂ ਸ਼ਿਵ ਮੰਦਿਰ ਸੁਧਾਰ ਕਮੇਟੀ ਦੇ ਸਹਿਯੋਗ ਨਾਲ 7ਵਾਂ ਫ਼ਰੀ ਮੈਡੀਕਲ ਚੈੱਕਅਪ ਕੈਂਪ 19 ਅਪ੍ਰੈਲ 2026, ਦਿਨ ਐਤਵਾਰ, ਸਮਾਂ: ਸਵੇਰੇ 10 ਤੋਂ 2 ਵਜੇ ਤੱਕ ਸ੍ਰੀ ਕਾਲੀ ਮਾਤਾ ਮੰਦਿਰ, ਦੁਲੱਦੀ ਗੇਟ, ਨਾਭਾ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਲੀਵਰ ਦੀ ਜਾਂਚ ਲਈ ਫਾਈਬਰੋ ਸਕੈਨ ਦਾ ਟੈਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਡਾ. ਯਸ਼ਪਾਲ ਗੋਇਲ ਐੱਮਬੀਬੀਐੱਸ, ਐਮਡੀ ਮੈਡੀਸਨ, ਐੱਫਆਈਡੀਐਮ ਯੂਕੇ ਗੋਲਡ ਮੈਡਲਿਸਟ, ਡਾ. ਸੌਰਭ ਗਰਗ ਹੱਡੀਆਂ ਦੇ ਮਾਹਿਰ, ਡਾ. ਸੰਦੀਪ ਤਿਆਲ ਅੱਖਾਂ ਦੇ ਮਾਹਿਰ ਐੱਮਬੀਬੀਐੱਸ, ਐੱਮਐੱਸ ਅੱਖ ਟੌਪੀਕਲ ਫੈਕੋ, ਲੈਸਿਕ ਤੇ ਮੈਡੀਕਲ ਰੈਟੀਨਾ ਸਪੈਸ਼ਲਿਸਟ, ਡਾ. ਮਨਜੋਤ ਸਿੰਘ ਚੱਢਾ ਫਿਜੀਓਥਰੈਪੀ ਦੇ ਮਾਹਿਰ, ਡਾ. ਰੀਤਿਕਾ ਗੋਇਲ ਫਾਇਬਰੋ ਸਕੈਨ ਦੇ ਮਾਹਿਰ ਐੱਮਡੀ ਰੇਡੀਓਡਾਇਗਨੋਸਿਸ ਗੋਲਡ ਮੈਡਲਿਸਟ ਆਈਐਮਐਮਏਐਸਟੀ ਮੁੰਬਈ ਵੱਲੋ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਵੇਗਾ। ਵਿਕਾਸ ਮਿੱਤਲ ਅਤੇ ਸੁਨੀਲ ਗੁਪਤਾ ਨੇ ਕਿਹਾ ਕਿ ਕੈਂਪ ਦੌਰਾਨ ਡਾ. ਕੰਗਜ਼ ਲੈਬ ਵੱਲੋਂ ਈਸੀਜੀ, ਸ਼ੂਗਰ ਤੇ ਯੂਰਿਕ ਐਸਿਡ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਦੇ ਮੁੱਖ ਮਹਿਮਾਨ ਸਾਬਕਾ ਸਿਵਲ ਸਰਜਨ ਡਾ. ਸੰਜੇ ਗੋਇਲ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਇਸ ਮੌਕੇ ਮੋਹਨ ਲਾਲ ਮਿੱਤਲ, ਗਿਰਧਾਰੀ ਲਾਲ ਬਾਂਸਲ, ਪ੍ਰਮੋਦ ਜਿੰਦਲ, ਸ਼ਿਵ ਜਿੰਦਲ, ਅਸ਼ੋਕ ਸਿੰਗਲਾ, ਮਹੇਸ਼ਇੰਦਰ ਸ਼ਰਮਾ, ਸੁਨੀਲ ਗੁਪਤਾ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਨਰਿੰਦਰ ਮੋਹਣ ਸ਼ਰਮਾ, ਵਰੁਣ ਸਿੰਗਲਾ, ਦੀਪਕ ਕੁਮਾਰ, ਕਰਨ ਸਿੰਗਲਾ, ਸਾਹਿਲ ਗੁਪਤਾ ਆਦਿ ਹਾਜ਼ਰ ਸਨ।