ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦਾ ਮੁਫ਼ਤ ਚੈਕਅੱਪ
Publish Date: Sun, 22 Mar 2026 06:44 PM (IST)
Updated Date: Sun, 22 Mar 2026 06:46 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸ਼ਹੀਦੇ-ਆਜ਼ਮ-ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਤੇ ਆਦਰਸ਼ ਐਜੂਕੇਸ਼ਨਲ ਸੁਸਾਇਟੀ ਸ਼ੁਤਰਾਣਾ ਵੱਲੋਂ ਸਾਂਝੇ ਉਪਰਾਲੇ ਨਾਲ ਆਦਰਸ਼ ਪਬਲਿਕ ਸਕੂਲ, ਸ਼ੁਤਰਾਣਾ ਵਿਖੇ ਦੂਜਾ ਮੁਫ਼ਤ ਮਲਟੀ-ਸਪੈਸ਼ਲਟੀ ਮੈਡੀਕਲ ਕੈਂਪ ਦੌਰਾਨ 500 ਮਰੀਜ਼ਾਂ ਦੀ ਚੈੱਕਅੱਪ ਕੀਤੀ। ਪ੍ਰਿੰਸੀਪਲ ਜਤਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਕੈਂਪ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੈਂਪ ਦੌਰਾਨ ਡਾ ਅਮਨਦੀਪ ਗਰਗ ਅੱਖਾਂ ਦੇ ਮਾਹਿਰ, ਡਾ ਸ਼ਿਮੋਨਾ ਗਰਗ ਚਮੜੀ ਰੋਗ ਮਾਹਿਰ, ਡਾ ਕੇਐਸ ਗਰੋਵਰ ਹੱਡੀਆਂ ਦੇ ਮਾਹਿਰ, ਡਾ ਸਿਮਰ ਸ਼ਰਮਾਫਿਜ਼ਿਓਥੈਰੇਪਿਸਟ, ਡਾ ਅਸਦ ਮੈਡੀਸਨ ਮਾਹਿਰ, ਡਾ ਸੋਨਾਲੀ ਅਤੇ ਡਾ ਅੰਗਦ ਵੱਲੋਂ 500 ਮਰੀਜ਼ਾਂ ਦੀ ਚੈੱਕਅੱਪ ਕੀਤਾ ਗਿਆ। ਇਸ ਦੌਰਾਨ ਜ਼ਰੂਰੀ ਟੈਸਟ ਅਤੇ ਦਵਾਈਆਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਿਜ਼ਾ ਲੈਬ ਪ੍ਰਾਈਵੇਟ ਲਿਮਟਿਡ ਵੱਲੋਂ ਚਮੜੀ ਸੰਬੰਧੀ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਡਾਕਟਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਟਰੱਸਟ ਵੱਲੋਂ ਅਮਰ ਹਸਪਤਾਲ ਪਟਿਆਲਾ ਅਤੇ ਗਰਗ ਆਈ ਹਸਪਤਾਲ ਪਟਿਆਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਲੈਕਚਰਾਰ ਨਰਿੰਦਰਪਾਲ ਸਿੰਘ ਸਮੇਤ ਡਾ. ਰਣਜੀਤ ਸਿੰਘ, ਸੱਤਪਾਲ ਸ਼ਰਮਾ, ਦੀਪਕ ਭਾਰਦਵਾਜ, ਡਾ. ਦੀਪਇੰਦਰ ਸਿੰਘ, ਗੁਰਤੇਜ ਸਿੰਘ, ਡਾ. ਕਰਨ, ਡਾ. ਮੋਹਿਤ, ਟਰੱਸਟ ਪ੍ਰਧਾਨ ਅਕਸ਼ੇ ਕੁਮਾਰ ਖਨੌਰੀ, ਸਰਪੰਚ ਸੁਰੇਸ਼ ਕੁਮਾਰ, ਕਬੱਡੀ ਖਿਡਾਰੀ ਧਰਮੀ, ਕਰਮਜੀਤ ਨੂਰ ਫਿਜ਼ੀਕਲ ਟ੍ਰੇਨਰ, ਮੌਹਿਤ ਕੁਮਾਰ ਮੈਂਬਰ ਪੰਚਾਇਤ, ਅਮਰਿੰਦਰ ਸਿੰਘ ਅਤੇ ਸਕੂਲ ਸਟਾਫ਼ ਮੈਂਬਰ ਵੀ ਮੌਜੂਦ ਸਨ।