150 ਮਰੀਜ਼ਾਂ ਨੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਲਿਆ ਲਾਹਾ
ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ
Publish Date: Mon, 16 Feb 2026 04:33 PM (IST)
Updated Date: Mon, 16 Feb 2026 04:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਨਹਿਤ ਸਮਿਤੀ ਪਟਿਆਲਾ ਵਲੋਂ ਅਮਰ ਹਸਪਤਾਲ ਨਾਲ ਮਿਲ ਕੇ ਮੁਫਤ ਮੈਡੀਕਲ ਚੈੱਕਅਪ ਕੈਂਪ ਬਾਰਾਦਰੀ ਗਾਰਡਨ ਵਿਚ ਲਗਾਇਆ ਗਿਆ ਇਸ ਕੈਂਪ ਵਿੱਚ ਤਕਰੀਬਨ 150 ਵਿਅਕਤੀਆਂ ਨੇ ਆਪਣਾ ਮੈਡੀਕਲ ਚੈੱਕ ਅਪ ਕਰਵਾਇਆ, ਅਮਰ ਹਸਪਤਾਲ ਦੇ ਸਟਾਫ ਵੱਲੋਂ ਸਾਰੇ ਹੀ ਵਿਅਕਤੀਆਂ ਦਾ ਚੈੱਕਅਪ ਕੀਤਾ ਗਿਆ l ਦੁਆ ਸਾਹਿਬ ਵਲੋਂ ਸੰਸਥਾ ਦੇ ਸਮਾਜ ਸੇਵੀ ਕੰਮਾਂ ਲਈ ਹਰੇਕ ਤਰਾਂ ਨਾਲ ਮਦਦ ਕਰਨ ਦਾ ਆਸਵਾਸਨ ਵੀ ਦਿੱਤਾ ਉਨ੍ਹਾਂ ਕਿਹਾ ਕਿ ਜਨਹਿਤ ਸੰਮਤੀ ਆਪਣੇ ਆਪ ’ਚ ਇਕ ਪੂਰਨ ਸੰਸਥਾ ਹੈ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਲਈ ਉਦਾਹਰਨ ਹੈ ਸਾਨੂੰ ਸਾਰਿਆਂ ਨੂੰ ਜਨਹਿੱਤ ਸੰਮਤੀ ਦੇ ਮੈਂਬਰ ਬਣਨਾ ਚਾਹੀਦਾ ਹੈ ਤਾਂ ਜੋ ਜਨਹਿੱਤ ਸਮਿਤੀ ਹੋਰ ਵੱਧ ਚੜ ਕੇ ਲੋਕਾਂ ਦੀ ਸੇਵਾ ਕਰ ਸਕੇ। ਡਾਕਟਰ ਹਰੀ ਓਮ ਅਗਰਵਾਲ ਵੱਲੋਂ ਦੱਸਿਆ ਕਿ ਸੰਸਥਾ ਹਮੇਸ਼ਾ ਹੀ ਲੋਕਾਂ ਦੇ ਭਲੇ ਦੇ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਭਲਾਈ ਦੇ ਕੰਮ ਜਿਵੇਂ ਕਿ ਮੁਫਤ ਐਂਬੂਲੈਂਸ ਸਰਵਿਸ, ਮੁਫਤ ਕੰਪਿਊਟਰ ਸਿੱਖਿਆ, ਮੁਫਤ ਸਿਲਾਈ ਸਿੱਖਿਆ ਅਤੇ ਮਰੀਜ਼ਾਂ ਦੀ ਮਦਦ ਕਰਨਾ ਸ਼ਾਮਿਲ ਹੈ ਕੈਂਪ ਵਿਚ ਹੱਡੀਆਂ ਦੀ ਜਾਂਚ ਦਾ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਮੁੱਖ ਤੌਰ ਤੇ ਪਹੁੰਚਿਆ ਸਖਸ਼ੀਤਾਂ ਵਿੱਚ ਡਾ. ਅਵਨੀਸ਼ ਹੈਲਦੀ ਬੇਬੀ, ਡਾਕਟਰ ਜਤਿਨ, ਸਡਾਣਾ ਬਰਦਰ, ਡਾ. ਹਰਸਿਮਰਨ ਸਿੰਘ, ਪੀਆਰਓ ਕਰਮਜੀਤ ਸਿੰਘ, ਐਡਵੋਕੇਟ ਜਸਵਿੰਦਰ ਗਰੇਵਾਲ, ਜੇ ਪੀ ਐਸ ਸੇਠੀ, ਜੀਵਨ ਗਰਗ, ਡਾ. ਉਮਾ ਵਾਲੀਆ, ਪ੍ਰੋਫੈਸਰ ਸ਼ਰਮਾ, ਚਮਨ ਲਾਲ ਗਰਗ , ਅਨਿਲ ਭਾਰਤੀ, ਵਿਵੇਕ ਜੈਨ, ਬਿਮਲ ਚੋਪੜਾ, ਪ੍ਰੋਫੈਸਰ ਐਸ ਸੀ ਵਰਮਾ ,ਹਰਪਾਲ ਮਾਨ, ਮਨਿੰਦਰ, ਗਗਨਦੀਪ ਸਿੰਘ, ਸਤੀਸ਼ ਜੋਸ਼ੀ, ਅਮਰਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਰਨਰ ਗਰੁੱਪ ਅਤੇ ਅਮਰ ਹਸਪਤਾਲ ਪਟਿਆਲਾ ਦੀ ਪੂਰੀ ਟੀਮ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈ।