ਜ਼ਰੂਰੀ) ਕੈਂਪ ’ਚ ਮਾਹਿਰਾਂ ਨੇ 150 ਮਰੀਜ਼ਾਂ ਦੀ ਕੀਤੀ ਜਾਂਚ
ਵਿਸ਼ਾਲ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Thu, 05 Feb 2026 04:27 PM (IST)
Updated Date: Thu, 05 Feb 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਹੰਦੀ ਗੇਟ ਡੋਗਰਾ ਮੁਹੱਲਾ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਸੰਪਟ ਅਖੰਡ ਸਾਹਿਬ ਦੇ ਭੋਗ ਪਾਏ ਗਏ ਤੇ ਮੈਡੀਕਲ ਕੈਂਪ ਲਗਾਇਆ ਗਿਆ। ਸਮਾਗਮ ਵਿਚ ਵੱਖ-ਵੱਖ ਖੇਤਰਾਂ ਦੇ ਮਾਹਰ ਡਾਕਟਰਾਂ ਨੇ ਸ਼ਿਰਕਤ ਕੀਤੀ ਤੇ ਸਿਹਤ ਜਾਂਚ ਕੀਤੀ। ਦਿਨ ਦੇ ਰੋਗਾਂ ਦੇ ਮਾਹਿਰ ਡਾ. ਅਰਸ਼ਦੀਪ ਸਿੰਘ ਸੰਧੂ, ਹੱਡੀਆਂ ਦੇ ਮਾਹਰ ਡਾ. ਦੀਪਿੰਦਰ ਸਿੰਘ, ਬੱਚਿਆਂ ਦੇ ਮਾਹਰ ਡਾ. ਪਰਮਿੰਦਰ ਸਿੰਘ ਢਿੱਲੋਂ ਤੇ ਦੰਦਾਂ ਦੇ ਮਾਹਰ ਡਾ. ਦੀਪ ਸਿੰਘ ਗੁਰੂ ਨਾਨਕ ਦੇਵ ਡੈਂਟਲ ਕੇਅਰ ਦੀ ਸਮੁੱਚੇ ਟੀਮ ਨੇ ਸ਼ਿਰਕਤ ਕੀਤੀ। ਡੋਗਰੇ ਮੁਹੱਲਾ ਦੀ ਸਮੂਹ ਸੰਗਤ ਵੱਲੋਂ ਅਤੇ ਮੀਰੀ ਪੀਰੀ ਖਾਲਸਾ ਸੇਵਕ ਜਥਾ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਕੈਂਪ ’ਚ ਪੀਐੱਮਆਰ ਏ ਸੁਸਾਇਟੀ ਨੇ ਕੀਤਾ ਗਿਆ। ਕੈਂਪ ਵਿਚ 150 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਪੀਐੱਮਆਰ ਏ ਸੁਸਾਇਟੀ ਵੱਲੋਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਦੌਰਾਨ ਹਰਸ਼ ਵਾਹਨ, ਅਜੀਤ ਸਿੰਘ, ਭੰਡਾਰੀ ਅਰਿਸਟੋ ਕੰਪਨੀ, ਗੁਰਪ੍ਰੀਤ ਸਿੰਘ, ਗੁਰੂ ਨਾਨਕ ਪਿਕਰ, ਨਰਿੰਦਰ ਸਿੰਘ, ਹਰਮਨਪ੍ਰੀਤ ਸਿੰਘ ਅਤੇ ਸਮੂਹ ਮੈਂਬਰ ਹਾਜ਼ਰ ਸਨ।