9ਵਾਂ ਮੈਡੀਕਲ ਚੈੱਕਅਪ ਕੈਂਪ ਲਗਾਇਆ
9ਵਾਂ ਮੈਡੀਕਲ ਚੈਕਅਪ ਕੈਂਪ ਲਗਾਇਆ
Publish Date: Sun, 25 Jan 2026 04:40 PM (IST)
Updated Date: Sun, 25 Jan 2026 04:43 PM (IST)

ਐਚ.ਐੱਸ.ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ ਪ੍ਰਧਾਨ ਸੁਰਿੰਦਰ ਸੇਠੀ, ਪ੍ਰੋਜੈਕਟ ਚੇਅਰਮੈਨ ਡਾਕਟਰ ਐਮ ਐੱਲ ਵਰਮਾ, ਸੈਕਟਰੀ ਕਮਲ ਵਰਮਾ, ਖ਼ਜ਼ਾਨਚੀ ਸੁਭਾਸ਼ ਪਾਸੀ ਦੀ ਅਗਵਾਈ ਵਿਚ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਵੱਲੋਂ ਅਫਸਰ ਕਾਲੋਨੀ ਨੇੜੇ ਨਵੀ ਅਨਾਜ ਮੰਡੀ ਰਾਜਪੁਰਾ ਵਿਖੇ 9 ਵਾਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ’ਚ ਮੁੱਖ ਮਹਿਮਾਨ ਦੇ ਤੌਰ ਉੱਘੇ ਸਮਾਜ-ਸੇਵੀ ਅਨਿਲ ਸੇਠੀ ਅਤੇ ਵਿਸ਼ੇਸ਼ ਮਹਿਮਾਨ ਸੁਭਾਸ ਤਨੇਜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਨਿਸਕਾਮ ਮੈਡੀਕਲ ਹੈਲਪ ਲਾਈਨ ਰਾਜਪੁਰਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ। ਇਸ ਕੈਂਪ ਦੌਰਾਨ ਹੱਡੀਆਂ ਦੇ ਮਾਹਿਰ ਡਾ. ਏ ਕੇ ਗੁਲਾਟੀ, ਈਐਨਟੀ ਦੇ ਮਾਹਰ ਡਾ. ਸੁਖਚੈਨ ਭੁੱਲਰ, ਅੱਖਾਂ ਦੇ ਮਾਹਰ ਡਾ. ਡੀ ਆਰ ਗੁਪਤਾ, ਸਰਜਰੀ ਦੇ ਮਾਹਰ ਡਾ. ਅਵਨੀਤ ਸਿੰਘ ਸੇਤੀਆ, ਅੱਖਾਂ ਦੇ ਮਾਹਰ ਡਾ. ਡੀ ਆਰ ਗੁਪਤਾ, ਚਮੜੀ ਦੇ ਰੋਗਾਂ ਦੇ ਮਾਹਰ ਡਾ. ਸਰੂਤੀ ਚੌਧਰੀ,ਅਤੇ ਦੰਦਾਂ ਦੇ ਮਾਹਿਰ ਡਾਕਟਰ ਅੰਕੁਰ ਮਲਹੋਤਰਾ ਵੱਲੋਂ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਤਰ੍ਹਾਂ ਡਾ. ਸੁਸਮਾ ਅਰੋੜਾ ਦੀ ਟੀਮ ਵੱਲੋਂ ਅਹਿਮ ਭੂਮਿਕਾ ਨਿਭਾਈ ਅਤੇ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਬਲੱਡ ਪ੍ਰੈਸ਼ਰ, ਸ਼ੂਗਰ, ਦੀ ਜਾਂਚ ਕੀਤੀ ਗਈ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਡਾ. ਸੰਜੀਵ ਚੌਧਰੀ ਕਾਕੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਹਰੇਕ ਮਹੀਨੇ ਮੈਡੀਕਲ ਕੈਂਪ ਲਗਾ ਕੇ ਜਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸਮਾਜ ਸੇਵੀ ਅਨਿਲ ਸੇਠੀ ਨੇ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਲਗਾਏ ਗਏ ਮੈਡੀਕਲ ਚੈਕਅਪ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਸੁਰਿੰਦਰ ਸੇਠੀ, ਕਮਲ ਵਰਮਾ , ਡਾਕਟਰ ਐਮ. ਐਲ ਵਰਮਾ ਵੀ, ਮਹਿੰਦਰ ਕੁਮਾਰ , ਸੁਭਾਸ਼ ਪਾਸੀ, ਮਨੁ ਚੋਪੜਾ, ਮਿੱਤਰਾ ਦੱਤ ਸ਼ਰਮਾ, ਰਤਨ ਦੇਵ, ਵਿਜੇ ਸੇਤੀਆ ,ਬੀ ਐਸ ਵੋਹਰਾ, ਸੁਸ਼ਮਾ ਅਰੋੜਾ, ਧਰਮਪਾਲ ਅਹੂਜਾ ,ਸੁਧੀਰ ਕੁਮਾਰ, ਵੀ ਕੇ ਸੇਤੀਆ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ।