ਤ੍ਰਿਪੜੀ ਵਿਖੇ ਲਗਾਇਆ ਮੁਫਤ ਆਈ ਸਕਰੀਨਿੰਗ ਕੈਂਪ
ਤ੍ਰਿਪੜੀ ਵਿਖੇ ਲਗਾਇਆ ਗਿਆ ਮੁਫਤ ਆਈ ਸਕਰੀਨਿੰਗ ਕੈਂਪ
Publish Date: Tue, 21 Apr 2026 05:14 PM (IST)
Updated Date: Tue, 21 Apr 2026 05:19 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ.ਪ੍ਰਨੀਤ ਕੌਰ ਦੀ ਅਗਵਾਈ ਵਿਚ ਦਸ਼ਮੇਸ਼ ਨਗਰ ਕਮਿਉਨਿਟੀ ਸੇਂਟਰ ਤ੍ਰਿਪੜੀ ਵਿਖੇ ਅੱਖਾਂ ਦਾ ਮੁਫਤ ਮੈਡੀਕਲ ਚੈੱਕਅੱਪ ਲਗਾਇਆ ਗਿਆ, ਜਿਸ ਵਿਚ ਅੱਖਾਂ ਦੇ ਮਾਹਿਰ ਡਾ. ਕਮਲਦੀਪ ਸਿੰਘ ਵੱਲੋਂ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ 135 ਤੋਂ ਵੱਧ ਮਰੀਜਾ ਦੀ ਨਿਗ੍ਹਾ ਦੀ ਜਾਂਚ ਕੀਤੀ ਗਈ। 16 ਮਰੀਜਾਂ ਦੇ ਕੇਟਾਰੇਕਟ ਡਿਟੇਕਟ ਕੀਤਾ ਗਿਆ। ਮੌਕੇ ਤੇ ਮੌਜੂਦ 70 ਦੇ ਕਰੀਬ ਲੋੜਵੰਦ ਮਰੀਜਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦੀ ਵੰਡ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆ ਐਸ.ਐਮ.ਓ ਡਾ.ਪ੍ਰਨੀਤ ਕੌਰ ਨੇ ਮਰੀਜ਼ਾਂ ਨੂੰ ਦੱਸਿਆ ਕਿ ਗਰਮੀ ਦੇ ਮੌਸਮ ਦੇ ਚਲਦਿਆਂ ਮਰੀਜ਼ ਘਰੋਂ ਬਾਹਰ ਨਿਕਲਣ ਸਮੇਂ ਆਪਣੀ ਅੱਖਾਂ ਤੇ ਐਨਕਾਂ ਲਗਾ ਕੇ ਰੱਖਣ। ਉਨ੍ਹਾਂ ਕਿਹਾ ਕਿ ਮਰੀਜ਼ ਹਰ ਛੇ ਮਹੀਨਾ ਬਾਦ ਆਪਣੀ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ। ਮਰੀਜ਼ ਆਪਣੀ ਖੁਰਾਕ ਵਿਚ ਹਰੀਆਂ ਸਬਜੀਆਂ, ਦੁੱਧ, ਦਹੀ, ਫਲ ਆਦਿ ਦਾ ਇਸਤਮਾਲ ਕਰਨ ਤਾਂ ਕਿ ਉਹਨਾਂ ਦੀ ਅੱਖਾਂ ਦੀ ਨਿਗ੍ਹਾ ਠੀਕ ਰਹੇ। ਇਸ ਮੌਕੇ ਵੇਦ ਸ਼੍ਰੀ ਵੇਦ ਕਪੂਰ, ਸ਼੍ਰੀ ਚਰਨਜੀਤ ਸਿੰਘ, ਸ਼੍ਰੀਮਤੀ ਜਤਿੰਦਰ ਕੌਰ ਅਤੇ ਸਿਹਤ ਕਰਮਚਾਰੀ ਮੌਜੂਦ ਸਨ।