ਸ਼੍ਰੀ ਅਖੰਡ ਪਾਠ ਦੇ ਭੋਗ ਸਮੇਂ ਲਗਾਇਆ ਮੈਡੀਕਲ ਕੈਂਪ
ਸ਼੍ਰੀ ਆਖੰਡ ਪਾਠ ਦੇ ਭੋਗ ਸਮੇਂ ਲਗਾਇਆ ਮੈਡੀਕਲ ਕੈਂਪ
Publish Date: Wed, 25 Mar 2026 06:21 PM (IST)
Updated Date: Wed, 25 Mar 2026 06:25 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਯੂਨੀਵਰਸਲ ਕਾਲਜ ਪਾਤੜਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਧਾਰਮਿਕ ਸਮਾਗਮ ਦੌਰਾਨ ਕਾਲਜ ਦਾ ਮਾਹੌਲ ਪੂਰੀ ਤਰ੍ਹਾਂ ਰੂਹਾਨੀ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ। ਇਸ ਪਵਿੱਤਰ ਮੌਕੇ ਤੇ ਬਾਬਾ ਬਲਕਾਰ ਸਿੰਘ (ਰੱਖੜੇ ਵਾਲੇ) ਨੇ ਰਸਭਿਨਾ ਕੀਰਤਨ ਕਰਕੇ ਹਾਜ਼ਰੀਨ ਸੰਗਤ ਨੂੰ ਨਿਹਾਲ ਕੀਤਾ ਗਿਆ। ਗੁਰਬਾਣੀ ਦੇ ਕੀਰਤਨ ਨਾਲ ਸੰਗਤ ਨੇ ਆਤਮਿਕ ਸ਼ਾਂਤੀ ਅਤੇ ਆਨੰਦ ਦਾ ਅਨੁਭਵ ਕੀਤਾ। ਕਾਲਜ ਦੇ ਐੱਨਸੀਸੀ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਜਿਸ ਵਿਚ 5 ਪੰਜਾਬ ਬਟਾਲੀਅਨ ਐੱਨਸੀਸੀਪੀਆਈ ਸਟਾਫ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਕਾਲਜ ਦੇ ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਅਤੇ ਸੈਕਟਰੀ ਪਰਮਿੰਦਰ ਸਿੰਘ ਘੱਗਾ ਦੀ ਦੇਖਰੇਖ ਹੇਠ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਲਾਈਫ ਕੇਅਰ ਫਾਊਂਡੇਸ਼ਨ ਦੇ ਡਾਕਟਰਾਂ ਵੱਲੋਂ ਆਏ ਹੋਏ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਕਾਲਜ ਦੇ ਡਾਇਰੈਕਟਰ ਡਾ ਅਮਰੀਸ਼ ਧਵਨ ਅਤੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਟਾਫ ਅਤੇ ਵਿਦਿਆਰਥੀਆਂ ਦੇ ਭਰਪੂਰ ਸਹਿਯੋਗ ਨੇ ਸਹਿਯੋਗ ਲਈ ਧੰਨਵਾਦ ਕੀਤਾ।