- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸਾਖੀ ਰਨ ਕਰਵਾਉਣੀ ਸ਼ਲਾਘਾਯੋਗ: ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਤੇ ਸਟੇਟ ਐਵਾਰਡੀ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਸ਼ਿਆਂ ਵਿਰੁੱਧ ਅਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਵਿਸਾਖੀ ਸਬੰਧੀ ਦੌੜ ਚਿਲਡਰਨਜ਼ ਪਾਰਕ ਵਿਖੇ ਬਾਜ ਰਨਰ, ਫਿਟਨੈਂਸ ਲਵਰ, ਫਿਟਨੈਂਸ ਕਲੱਬ,ਗਰੀਨ ਬਾਈਕਰ ਐਡ ਰਨਰ,ਬੋਰਨ ਰਨਰ,ਫਨ ਆਨ ਵੀਲ, ਰਨਰ ਸਕਾਊਡ, ਪਟਿਆਲਾ ਰਨਰ, ਰਾਊਂਡ ਬ੍ਰੇਕਰ,ਯੰਗ ਖਾਲਸਾ ਫਾਊਂਡੇਸ਼ਨ, ਫਿੱਟ ਰਨਰ, ਪਟਿਆਲਾ ਰਾਈਡਰ,ਯੋਗਾ ਪਰਿਵਾਰ,ਮੇਰਾ ਪਟਿਆਲਾ ਮੈਂ ਸਵਾਰਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ, ਸਵੱਛਤਾ, ਵਾਤਾਵਰਨ ਸ਼ੁੱਧਤਾ, ਪਲਾਸਟਿਕ ਮੁਕਤ ਭਾਰਤ,ਬੇਟੀ ਬਚਾਓ ਬੇਟੀ ਪੜ੍ਹਾਓ,ਥੀਮ ਹੇਠ 10 ਕਿਲੋਮੀਟਰ,5 ਕਿਲੋਮੀਟਰ, 2.50 ਕਿਲੋਮੀਟਰ ਅਤੇ 1 ਕਿਲੋਮੀਟਰ ਰਨ ਕਰਵਾਈ ਗਈ। ਜਿਸ ’ਚ ਮੁੱਖ ਮਹਿਮਾਨ ਮੇਅਰ ਪਟਿਆਲਾ ਕੁੰਦਨ ਗੋਗੀਆ ਅਤੇ ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਡੀਐਸਪੀ ਮੋਹਾਲੀ ਕਰਨੈਲ ਸਿੰਘ ਅਤੇ ਡਾਕਟਰ ਸੁਧੀਰ ਵਰਮਾ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਸੇਰਬੀਰ ਸਿੰਘ ਥਿੰਦ ਪ੍ਰਧਾਨ ਰਾਜਿੰਦਰਾ ਜਿੰਮ ਖ਼ਾਨਾ ਕਲੱਬ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਕੀਤਾ। ਵਿਸ਼ੇਸ਼ ਤੌਰ ਤੇ ਡਾਕਟਰ ਭਗਵੰਤ, ਡਾਕਟਰ ਧਨਵੰਤ, ਡਾਕਟਰ ਮੰਜੂ ਅਰੋੜਾ, ਡਾਕਟਰ ਸੁਖਦੇਵ ਸ਼ਰਮਾ ਬੁਢਲਾਡਾ, ਹਰਇੰਦਰ ਸ਼ਰਮਾ ਸਾਬਕਾ ਚੇਅਰਮੈਨ ਬ੍ਰਾਹਮਣ ਬੋਰਡ ਪੰਜਾਬ, ਅਬਦੁਲ ਵਾਹਿਦ, ਜੀ.ਐਸ ਅਨੰਦ, ਪ੍ਰੋਫੈਸਰ ਅਸ਼ੋਕ ਵਰਮਾ, ਸਟੇਟ ਐਵਾਰਡੀ ਪਰਮਿੰਦਰ ਭਲਵਾਨ ਪ੍ਰੈਸ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਜੁਆਇੰਟ ਸਕੱਤਰ ਜਗਤਾਰ ਸਿੰਘ ਜੱਗੀ, ਏਂ ਐਸ ਆਈ ਜਪਨਾਮ ਸਿੰਘ ਇੰਚਾਰਜ ਸਿਟੀ 1 ਟ੍ਰੈਫਿਕ ਪਟਿਆਲਾ, ਐਸ ਆਈ ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ, ਕੈਪਟਨ ਸੁਖਜੀਤ ਸਿੰਘ,ਮੀਤ ਪ੍ਰਧਾਨ ਚਮਨ ਲਾਲ ਗਰਗ, ਸਤੀਸ਼ ਜੋਸੀ, ਐਸ ਪੀ ਪਰਾਸ਼ਰ, ਈਸ਼ਵਰ ਚੋਧਰੀ,ਅਮਰਿੰਦਰ ਸਿੰਘ, ਰਾਜਿੰਦਰ ਅੱਜੀ, ਹੈਪੀ ਵਰਮਾ, ਜਸਵੰਤ ਸਿੰਘ ਕੋਲੀ, ਗੁਰਪ੍ਰੀਤ ਗੋਪੀ, ਹਰਪਾਲ ਮਾਨ,ਮੇਜਰ ਤਿਵਾੜੀ,ਨੀਲ ਕਮਲ ਜੁਨੇਜਾ, ਨਗਿੰਦਰ ਸਿੰਘ, ਕੈਪਟਨ ਸੁਖਜੀਤ,ਜੱਸੀ, ਸੁੱਖੀ, ਡਾਕਟਰ ਕੰਨਵਰਜੋਤ ਸਿੰਘ,ਭਵਨਪ੍ਰੀਤ, ਸੁਰਿੰਦਰ ਸਿੰਘ,ਪੂਰਨ ਸਵਾਮੀ,ਪ੍ਰੀਤੀ ਧਵਨ, ਨੀਰੂ ਬਾਲਾ, ਮਾਲਤੀ ਦੇਵੀ, ਹਰਪ੍ਰੀਤ ਕੌਰ, ਸਿੰਕਦਰਾ ਦੇਵੀ, ਮੁਕੇਸ਼ ਸਿੰਗਲਾ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆ ਮੇਅਰ ਪਟਿਆਲਾ ਕੁੰਦਨ ਗੋਗੀਆ ਅਤੇ ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਨਸ਼ਿਆਂ ਵਿਰੁੱਧ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਵਿਸਾਖੀ ਰਨ ਕਰਵਾਉਣੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਵਿਸਾਖੀ ਰਨ ਵਿਚ ਤਕਰੀਬਨ 500 ਤੋਂ ਰਨਰ ਵੱਲੋਂ ਭਾਗ ਲਿਆ।