ਮਾਤਾ ਕੁਸੱਲਿਆ ਹਸਪਤਾਲ ਵਿਖੇ ਮਨਾਇਆ ਵਿਸ਼ਵ ਸੁਨਣ ਦਿਵਸ
ਮਾਤਾ ਕੁਸੱਲਿਆ ਹਸਪਤਾਲ ਵਿਖੇ ਮਨਾਇਆ ਗਿਆ ਵਿਸ਼ਵ ਸੁਨਣ ਦਿਵਸ
Publish Date: Fri, 06 Mar 2026 04:19 PM (IST)
Updated Date: Fri, 06 Mar 2026 04:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਸੁਨਣ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਪਟਿਆਲਾ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਨੱਕ, ਕੰਨ ਤੇ ਗਲੇ ਦੇ ਮਾਹਿਰ ਡਾ.ਗਗਨਦੀਪ ਕੌਰ ਵੱਲੋਂ ਮਰੀਜ਼ਾਂ ਅਤੇ ਸਟਾਫ ਮੈਂਬਰ ਨੂੰ ਕੰਨਾ ਦੀ ਸਾਂਭ ਸੰਭਾਲ ਤੇ ਸੁਨਣ ਸ਼ਕਤੀ ਨੂੰ ਬਰਕਰਾਰ ਰੱਖਣ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਡਾ.ਗਗਗਨਦੀਪ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਵੱਧ ਰਿਹਾ ਸ਼ੋਰ ਸ਼ਰਾਬਾ ਤੇ ਹੈਡ ਫੋਨਾਂ ਦੀ ਬੇਲੋੜੀ ਵਰਤੋਂ ਨੌਜਵਾਨ ਪੀੜੀ ਦੀ ਸੁਨਣ ਸ਼ਕਤੀ ਉੱਤੇ ਮਾੜਾ ਪ੍ਰਭਾਵ ਪੈਦਾ ਕਰ ਰਹੀ ਹੈ। ਉਨ੍ਹਾਂ ਸੁਰੱਖਿਅਤ ਸੁਨਣ ਦੇ ਸੰਕਲਪ ਤੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਸੁਨਣ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਮਾਹਿਰਾਂ ਨੇ ਕੰਨਾਂ ਵਿਚ ਕੋਈ ਵੀ ਤਿੱਖੀ ਚੀਜ ਨਾ ਮਾਰਨ ਜਾਂ ਬਿਨਾਂ ਡਾਕਟਰ ਸਲਾਹ ਕੋਈ ਵੀ ਤੇਲ ਪਾਉਣ ਤੋਂ ਵਰਜਿਆ। ਉਨ੍ਹਾਂ ਦੱਸਿਆ ਕਿ ਜਨਮ ਤੋਂ ਹੀ ਬੱਚਿਆਂ ਦੇ ਕੰਨਾਂ ਦੀ ਜਾਂਚ ਜ਼ਰੂਰ ਕਰਵਾਈ ਜਾਏ ਤਾਂ ਜੋ ਕਿਸੇ ਵੀ ਜਮਾਂਦਰੂ ਨੁਕਸ ਬਾਰੇ ਬੱਚਿਆਂ ਦਾ ਸਮੇਂ ਸਿਰ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਸਮੂਹ ਮਾਸ ਮੀਡੀਆ ਵਿੰਗ ਦੀ ਟੀਮ, ਡੀਸੀਓ ਵਜਿੰਦਰ, ਰੋਗੀ ਤੇ ਰੋਗੀਆਂ ਦੇ ਰਿਸ਼ਤੇਦਾਰ ਤੇ ਨਰਸਿੰਗ ਵਿਦਿਆਰਥੀ ਮੌਜੂਦ ਸਨ।