ਮਾਤਾ ਗੁਜਰੀ ਸਕੂਲ ਦੇਵੀਗੜ੍ਹ ਵਿਖੇ ਕਲਾ ਗਤੀਵਿਧੀ ਕਰਵਾਈ
ਮਾਤਾ ਗੁਜਰੀ ਸਕੂਲ ਦੇਵੀਗੜ੍ਹ ਵਿਖੇ ਕਲਾ ਗਤੀਵਿਧੀ ਦਾ ਆਯੋਜਨ
Publish Date: Fri, 27 Feb 2026 04:17 PM (IST)
Updated Date: Fri, 27 Feb 2026 04:19 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗੜ੍ਹ : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਵਿਖੇ ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਨਿਖਾਰਨ ਲਈ ਇਕ ਵਿਸ਼ੇਸ਼ ਕਲਾ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ’ਚ ਕਲਾਸ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਬੇਕਾਰ ਤੇ ਨਾ ਵਰਤਣ ਯੋਗ ਸਮੱਗਰੀ ਦੀ ਵਰਤੋਂ ਕਰਕੇ ਸੁੰਦਰ ਅਤੇ ਨਵੀਂ ਸੋਚ ਨਾਲ ਭਰਪੂਰ ਕਲਾਕ੍ਰਿਤੀਆਂ ਤਿਆਰ ਕੀਤੀਆਂ। ਇਸ ਦੌਰਾਨ ਵੱਖ-ਵੱਖ ਕਲਾਵਾਂ ਜਿਵੇਂ ਕਿ ਵੇਸਟ ਮਟੀਰੀਅਲ ਨਾਲ ਬਣੀਆਂ ਵਸਤੂਆਂ, ਗਲਾਸ ਪੇਂਟਿੰਗ, ਜਵਾਲਾਮੁਖੀ ਮਾਡਲ, ਵਾਰਲੀ ਕਲਾ, ਮੰਡਲਾ ਆਰਟ, ਪੇਪਰ ਪਲੇਟ ਮਾਸਕ, ਬੋਤਲ ਸਜਾਵਟ ਅਤੇ ਕੈਨਵਸ ਪੇਂਟਿੰਗ ਆਦਿ ਤਿਆਰ ਕੀਤੀਆਂ ਗਈਆਂ। ਇਸ ਕਲਾ ਗਤੀਵਿਧੀ ਦਾ ਮਕਸਦ ਵਿਦਿਆਰਥੀਆਂ ਵਿੱਚ ਰਚਨਾਤਮਕ ਸੋਚ, ਕਲਾਤਮਕ ਰੁਚੀ ਅਤੇ ਪਰਿਆਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰੈਜੀਡੈਂਟ ਰਵਿੰਦਰ ਕੌਰ, ਪ੍ਰਿੰਸੀਪਲ ਮਮਤਾ ਮੱਕਡ਼ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਕਲਾ ਪ੍ਰਤੀ ਰੁਚੀ ਦੀ ਸ਼ਲਾਘਾ ਕੀਤੀ।