ਮਨਿੰਦਰ ਫਰਾਂਸਵਾਲਾ ਬਣੇ ਆਪ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ
ਮਨਿੰਦਰ ਫਰਾਂਸਵਾਲਾ ਬਣੇ ਆਪ ਦੇ ਬੀ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ
Publish Date: Fri, 30 Jan 2026 05:53 PM (IST)
Updated Date: Fri, 30 Jan 2026 05:55 PM (IST)
ਫੋਟੋ 30ਪੀਟੀਐਲ: 18 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਆਮ ਆਦਮੀ ਪਾਰਟੀ ਵੱਲੋਂ ਮਨਿੰਦਰ ਫਰਾਂਸਵਾਲਾ ਨੂੰ ਬੀਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਕੀਤਾ ਗਿਆ ਹੈ। ਮਨਿੰਦਰ ਫਰਾਂਸਵਾਲਾ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਹਨ। ਮਨਿੰਦਰ ਫਰਾਂਸਵਾਲਾ ਜੋ ਕਿ ਪਾਰਟੀ ਦੇ ਸ਼ੁਰੂ ਤੋਂ ਹੀ ਮਿਹਨਤੀ ਵਰਕਰ ਹਨ। ਉਨ੍ਹਾਂ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ’ਚ ਆਪ ਵਰਕਰ ਅਤੇ ਆਗੂ ਹਾਜ਼ਰ ਸਨ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜਿਸ ਵਿੱਚ ਹਰ ਮਿਹਨਤੀ ਵਰਕਰ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਂਦਾ ਹੈ। ਇਸ ਮੌਕੇ ਮਨਿੰਦਰ ਫਰਾਂਸਵਲਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਗੁਰਮੀਤ ਸਿੰਘ ਬਿੱਟੂ ਸਾਬਕਾ ਚੇਅਰਮੈਨ, ਸਿਮਰਦੀਪ ਬਰਕਤਪੁਰ ਮੈੀਬਰ ਬਲਾਕ ਸੰਮਤੀ, ਪ੍ਰਦੀਪ ਜੋਸਨ, ਜਸਵੀਰ ਸਿੰਘ ਚੇਅਰਮੈਨ, ਗੁਰਮੀਤ ਸਿੰਘ ਵਿਰਕ ਮੈਂਬਰ ਜਿਲ੍ਹਾ ਪ੍ਰੀਸ਼ਦ, ਰਿਸ਼ੂ ਪਿੱਪਲਖੇਡ਼ੀ, ਹੈਪੀ ਰਾਮ ਜ਼ੁਲਕਾਂ, ਰਿੰਕੂ ਅਤੇ ਬਿਲੂ ਫਰਾਂਸਵਾਲਾ, ਸੇਵਾ ਰਾਮ ਪੰਜੇਟਾ, ਮਨਦੀਪ ਸਿੰਘ ਭੁਨਰਹੇਡ਼ੀ, ਖੁਸ਼ਵਿੰਦਰ ਸ਼ਰਮਾ, ਗੁਰਮੀਤ ਸਿੰਘ ਅਸਰਪੁਰ, ਜੱਸੀ ਸਰਪੰਚ ਹਸਨਪੁਰ ਆਦਿ ਵੀ ਹਾਜ਼ਰ ਸਨ।