ਰਾਜਪੁਰਾ ਗਗਨ ਚੌਕ ਨੂੰ ਚੌੜਾ ਕਰਨ ਸਬੰਧੀ ਦਿੱਤਾ ਮੰਗ ਪੱਤਰ
ਰਾਜਪੁਰਾ ਗਗਨ ਚੌਕ ਨੂੰ ਚੌੜਾ ਕਰਨ ਦੇ ਸਬੰਧੀ ਦਿੱਤਾ ਮੰਗ ਪੱਤਰ
Publish Date: Tue, 03 Mar 2026 04:27 PM (IST)
Updated Date: Tue, 03 Mar 2026 04:29 PM (IST)

ਐਚ.ਐੱਸ.ਸੈਣੀ, ਪੰਜਾਬੀ ਜਾਗਰਣ ਰਾਜਪੁਰਾ: ਉੱਘੇ ਸਮਾਜ ਸੇਵੀ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਵਲੋਂ ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਏਡੀਸੀ ਪਟਿਆਲਾ ਸਿਮਰਪ੍ਰੀਤ ਕੌਰ ਨੂੰ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਜਾਂਦੀ ਹੈ ਕਿ ਰਾਜਪੁਰਾ ਗਗਨ ਚੌਕ ਦੇ ਦੋਹਾ ਪਾਸਿਆਂ ਦੀ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ। ਉਹਨਾਂ ਦੱਸਿਆ ਕਿ ਇਸ ਸੜਕ ਤੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੀ ਟ੍ਰੈਫਿਕ ਲੰਘਦੀ ਹੈ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਕਿ ਰਾਜਪੁਰਾ ਓਵਰ ਬ੍ਰਿਜ ਨੂੰ ਵੀ ਪਹਿਲਾਂ ਦੇ ਆਧਾਰ ’ਤੇ ਕੰਪਲੀਟ ਕੀਤਾ ਜਾਵੇ। ਇਸ ਤੋਂ ਇਲਾਵਾ ਰਾਜਪੁਰਾ ਟਾਊਨ ਨੂੰ ਲਘ ਰਹੀ ਪਟਿਆਲਾ ਸੜਕ ਨੂੰ ਓਵਰ ਬ੍ਰਿਜ ਰਾਜਪੁਰਾ ਗਗਨ ਚੌਕ ਤੋਂ ਚੁੱਕ ਕੇ ਉਪਰ ਦੀ ਪਟਿਆਲਾ ਰੋਡ ਤੱਕ ਬਣਾਉਣ ਦੀ ਲੋੜ ਹੈ ਕਿ ਕਿਉਂ ਕਿ ਰਾਜਪੁਰਾ ਦੇ ਅੰਦਰ ਦੁਕਾਨਾਂ ਹੋਂਣ ਕਰਕੇ ਟ੍ਰੈਫਿਕ ਨੂੰ ਬਹੁਤ ਪ੍ਰਾਸਾਨੀ ਝੱਲਣੀ ਪੈਂਦੀ ਹੈ। ਇਸ ਤੇ ਸਰਕਾਰੀ ਬੱਸਾਂ ਦੀ ਆਵਾਜਾਈ ਹੋਣ ਕਾਰਨ ਟ੍ਰੈਫਿਕ ਬਹੁਤ ਹੈਂ। ਉਹਨਾਂ ਜਾਣੂ ਕਰਵਾਇਆ ਕਿ ਸ਼ੰਭੂ ਤੋਂ ਬਹਾਦਰਗ੍ੜ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਟੁੱਟ ਗਈ ਹੈ। ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਆਉਂਦੀ ਪ੍ਰੰਤ ਇਸ ਦੀ ਰਿਪੇਅਰ ਘੱਟੋ ਘੱਟ ਕਈ ਸਾਲਾਂ ਤੋਂ ਨਹੀਂ ਕਰਵਾਈ ਗਈ। ਇਸ ਦੀ ਮੁਰੰਮਤ ਕਰਨ ਲਈ ਜ਼ਿਲ੍ਹਾ ਪਟਿਆਲਾ ਦੇ ਡਿਪਟੀ ਸਾਹਿਬ ਅਤੇ ਏਡੀਸੀ ਪਟਿਆਲਾ ਅਤੇ ਨਿਗਰਾਨ ਇੰਜੀਨੀਅਰ ਮਨਪ੍ਰੀਤ ਸਿੰਘ ਦੁਆ ਮੰਗ ਪੱਤਰ ਦਿੱਤਾ ਗਿਆ ਹੈ।