ਬਜ਼ੁਰਗ ਦੇ ਕੰਨ ’ਚੋਂ ਵਾਲ਼ੀ ਲਾਹੁਣ ਵਾਲਾ 24 ਘੰਟਿਆਂ ’ਚ ਕਾਬੂ
ਬਜ਼ੁਰਗ ਦੇ ਕੰਨ ’ਚੋਂ ਬਾਲੀ ਲਾਹੁਣ ਵਾਲਾ 24 ਘੰਟਿਆਂ ’ਚ ਕਾਬੂ
Publish Date: Tue, 20 Jan 2026 04:48 PM (IST)
Updated Date: Wed, 21 Jan 2026 04:04 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਪੁਲਿਸ ਨੇ ਬਜ਼ੁਰਗ ਮਾਤਾ ਦੇ ਕੰਨ ’ਚੋਂ ਵਾਲੀ ਲਾਹੁਣ ਵਾਲੇ ਨੌਜਵਾਨ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰਦਿਆਂ ਵਾਲ਼ੀ ਬਰਾਮਦ ਕੀਤੀ ਹੈ। ਦੱਸਣ ਯੋਗ ਹੈ ਕਿ ਕਮਲੇਸ਼ ਰਾਣੀ ਪਤਨੀ ਸਵਰਨ ਨਾਥ ਜੋ ਕਿ ਵਿਰਧ ਹੈ ਆਪਣੇ ਘਰ ਦੇ ਬਾਹਰ ਧੁੱਪ ਸੇਕਣ ਲਈ ਬੈਠੀ ਸੀ। ਉਸ ਸਮੇਂ ਇਕ ਨੌਜਵਾਨ ਜਿਸ ਦਾ ਮੂੰਹ ਬੰਨ੍ਹਿਆ ਹੋਇਆ ਸੀ ਮੋਟਰਸਾਈਕਲ ’ਤੇ ਆਇਆ ਤੇ ਝਪਟਮਾਰ ਕੇ ਦੋਏ ਕੰਨਾਂ ਚੋਂ ਵਾਲੀਆਂ ਲਾਹੁਣ ਲੱਗਿਆ ਪ੍ਰੰਤੂ ਰੌਲਾ ਪੈਣ ਕਾਰਨ ਉਸ ਦੇ ਹੱਥ ਇਕ ਵਾਲੀ ਆਈ ਤੇ ਪੱਟ ਕੇ ਤੁਰ ਗਿਆ। ਇਸ ਨਾਲ ਮਾਤਾ ਦੇ ਕੰਨ ਵੀ ਜ਼ਖ਼ਮੀ ਹੋ ਗਿਆ। ਸਿਟੀ ਲਹਿਰਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਦੀ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਅਤੇ ਮਾਮਲੇ ਦੀ ਜਾਂਚ ਸੀਸੀਟੀਵੀ ਕੈਮਰੇ ਘਾਲਣਾ ਤੇ ਹੋਰ ਬੇਅੰਤ ਤੋਂ ਕੀਤੀ ਜਾ ਰਹੀ ਪੁਲਿਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਪੁਲਿਸ ਦੀ ਟੀਮ ਨੇ ਬਲਦੀਪ ਸਿੰਘ ਉਰਫ ਦੀਪੂ ਨੂੰ ਕਾਬੂ ਕੀਤਾ। ਉਸ ਕੋਲੋਂ ਪੱਟੀ ਹੋਈ ਵਾਲੀ ਤੇ ਵਰਤਿਆ ਹੋਇਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਉਕਤਾ ਝਪਟਮਾਰ ਬਲਦੀਪ ਸਿੰਘ ਉਰਫ ਦੀਪੂ ’ਤੇ ਪਹਿਲਾਂ ਵੀ ਕਈ ਚੋਰੀ ਦੇ ਮੁਕਦਮੇ ਦਰਜ ਹਨ। ਲਹਿਰਾ ਪੁਲਿਸ ਨੇ ਪਰਚਾ ਦਰਜ਼ ਕਰ ਕੇ ਅਗਲੀ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ।