ਮਹਾਂਵੀਰ ਜੈਅੰਤੀ ਬੜੇ ਉਤਸ਼ਾਹ ਨਾਲ ਮਨਾਈ
ਮਹਾਂਵੀਰ ਜੈਯੰਤੀ ਬੜੇ ਉਤਸ਼ਾਹ ਨਾਲ ਮਨਾਈ
Publish Date: Tue, 31 Mar 2026 06:44 PM (IST)
Updated Date: Tue, 31 Mar 2026 06:46 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਐੱਸਐੱਸ ਜੈਨ ਸਭਾ ਵੱਲੋਂ ਪ੍ਰਧਾਨ ਮਨੀ ਜੈਨ ਦੀ ਅਗਵਾਈ ’ਚ ਮਹਾਂਵੀਰ ਜੈਅੰਤੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਮਹਿਲਾ ਪ੍ਰਧਾਨ ਮਿਨਾਕਸ਼ੀ ਜੈਨ, ਸੈਕਟਰੀ, ਸਵੇਤਾ ਜੈਨ ਦੀ ਅਗਵਾਈ ’ਚ ਤੜਕੇ-ਸਵੇਰੇ ਪ੍ਰਭਾਤਫੇਰੀ ’ਚ ਵੱਡੀ ਗਿਣਤੀ ਵਿਚ ਔਰਤਾਂ, ਮਰਦ ਤੇ ਬੱਚਿਆਂ ਸਣੇ ਪਤਵੰਤੇ ਲੋਕ ਪ੍ਰਭੂ ਮਹਾਂਵੀਰ ਜੀ ਦਾ ਗੁਣਗਾਨ ਕਰਦੇ ਹੋਏ ਸ਼ਾਮਲ ਹੋਏ। ਜੈਨ ਮੁਹੱਲੇ ਤੋਂ ਮੰਡੀ ਵੱਲ ਹੁੰਦੇ ਹੋਏ ਪ੍ਰਭਾਤਫੇਰੀ ’ਚ ਸ਼ਾਮਲ ਸਾਰੇ ਲੋਕ ਜੈਨ ਸਥਾਨਕ ਪੰਹੁਚੇ, ਜਿਥੇ ਬੱਚਿਆਂ ਵੱਲੋਂ ਸੰਸਕ੍ਰਿਤੀਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਬੱਚਿਆਂ ਨੂੰ ਨਸੀਬ ਚੰਦ, ਵਿਪਨ ਜੈਨ ਪਰਿਵਾਰ ਵੱਲੋਂ ਇਨਾਮ ਵੰਡੇ ਗਏ। ਸੰਸਥਾ ਪ੍ਰਧਾਨ ਮਨੀ ਜੈਨ, ਉਪ ਪ੍ਰਧਾਨ ਦੀਪਕ ਜੈਨ, ਸੈਕਟਰੀ ਰਾਜੇਸ਼ ਜੈਨ ਹੀਰਾ ਅਤੇ ਸਰਪ੍ਰਸਤ ਅਸ਼ੋਕ ਜੈਨ ਸ਼ਰਾਫ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਸਮਾਜ ਦੇ ਸਾਰੇ ਪਰਿਵਾਰਾਂ ਲਈ ਭੋਜਨ ਦੀ ਵਿਵਸਥਾ ਅੰਮ੍ਰਿਤਸਰੀਆ ਮੱਲ ਕੇਸਰ ਦਾਸ ਜੈਨ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰੇਮ ਕੁਮਾਾਰ ਜੈਨ, ਬਿੱਲੂ ਜੈਨ, ਨਰੇਸ਼ ਜੈਨ, ਨਿਲੇਸ਼ ਜੈਨ, ਵਿਸ਼ਾਲ, ਯਸ਼ਪਾਲ, ਸੁਰਿੰਦਰ ਜੈਨ, ਵੀਨਾ ਜੈਨ, ਘੁਘਾ ਸ਼ਾਹ ਅਤੇ ਪਲਵੀ ਜੈਨ,ਦੀਪਿਕਾ , ਮੋਨਾ, ਰਸ਼ਿਮ ਆਦਿ ਵੀ ਹਾਜ਼ਰ ਸਨ।