ਮਹਾਰਾਣੀ ਲੇਡੀਜ਼ ਕਲੱਬ ’ਚ ਮਨਾਇਆ ਵਿਸਾਖੀ ਦਾ ਪ੍ਰੋਗਰਾਮ
ਮਹਾਰਾਣੀ ਲੈਡੀਜ਼ ਕਲਬ ਵਿਖੇ ਮਨਾਇਆ ਵੈਸਾਖੀ ਦਾ ਪ੍ਰੋਗਰਾਮ
Publish Date: Sat, 18 Apr 2026 06:35 PM (IST)
Updated Date: Sun, 19 Apr 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪ੍ਰਧਾਨ ਕਦੰਬਨੀ ਮਿੱਤਲ ਨੇ ਅੱਜ ਮਹਾਰਾਣੀ ਲੈਡੀਜ਼ ਕਲਬ ਵਿਖੇ ਵਿਸਾਖੀ ਦਾ ਪ੍ਰੋਗਰਾਮ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਸਾਖੀ ਦੀ ਖਾਸ਼ ਡਾਂਸ ਪ੍ਰਫਾਰਮੈਂਸ ਨਾਲ ਹੋਈ। ਇਸ ’ਚ ਆਸ਼ਾ ਅਰਚਨਾ, ਸ਼ਵੇਤਾ, ਮੱਧੂ, ਹਨੀ ਸੁਰਿੰਦਰ, ਸੋਫੀਨ ਤੇ ਰਾਣੀ ਨੇ ਵਾਹ-ਵਾਹ ਖੱਟੀ। ਇਸ ਮੌਕੇ ਤੰਬੋਲਾ ਵੀ ਖੇਡਿਆ ਗਿਆ। ਸਜਾਵਟ ’ਚ ਹਮੇਸ਼ਾ ਦੀ ਤਰ੍ਹਾ ਮੱਧੂ, ਰਾਣੀ ਅਤੇ ਸੀਮਾ ਨੇ ਕੋਈ ਕਮੀ ਨਹੀ ਛੱਡੀ। ਵਿਸਾਖੀ ਮੌਕੇ ਗੋਟਾ ਪੱਟੀ, ਸੂਟ ਕੰਪਿਟੀਸ਼ਨ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ’ਚ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ 55 ਤੋਂ ਵੱਧ ਉਮਰ ਵਾਲੀ ਅਤੇ ਘੱਟ ਵਾਲੀ ਕੈਟਾਗਿਰੀ ਰੱਖੀ ਗਈ ਸੀ। ਸ਼ੁੱਭ ਸੋਢੀ ਤੇ ਸਨਪ੍ਰੀਤ ਕੌਰ ਨੇ ਜਜ ਦੀ ਭੁਮਿਕਾ ਨਿਭਾਈ। ਕੈਟਾਗਿਰੀ ਉਮਰ 55 ਤੋਂ ਵੱਧ ’ਚ ਸਵਿਤਾ ਗੁਪਤਾ, ਰਾਣੀ ਸਿੱਧੂ ਤੇ ਉਰਵਸ਼ੀ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕੈਟਾਗਿਰੀ ਉਮਰ 55 ਤੋਂ ਘੱਟ ’ਚ ਗੀਤਾਂਜਲੀ, ਨੀਲਮ ਤੇ ਸੋਨੀਆ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਲੱਕੀ ਡਾਰਅ ਵੀ ਕੱਢਿਆ ਗਿਆ।