ਮਹਾਸ਼ਿਵਰਾਤਰੀ ਮੌਕੇ ਡਾ. ਮੱਟੂ ਦਾ ਕੀਤਾ ਸਨਮਾਨ
ਮਹਾਂਸਿਵਰਾਤਰੀ ਮੌਕੇ ਡਾ ਮੱਟੂ ਦਾ ਸਨਮਾਨ
Publish Date: Mon, 16 Feb 2026 04:24 PM (IST)
Updated Date: Mon, 16 Feb 2026 04:27 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹਲਕਾ ਸ਼ੁਤਰਾਣਾ ਦੇ ਪਿੰਡ ਚੁਨਾਗਰਾ ਵਿਖੇ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮੁੱਚੇ ਪਿੰਡ ਵਾਸੀਆਂ ਵਲੋਂ ਸ਼ਿਵ ਮੰਦਿਰ ਵਿਖੇ ਮਹਾਂਸ਼ਿਵਰਾਤਰੀ ਦੇ ਤਿਉਹਾਰ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਸ਼ੁਤਰਾਣਾ ਦੇ ਸਰਗਰਮ ਨੌਜਵਾਨ ਆਗੂ ਡਾ ਜਤਿੰਦਰ ਸਿੰਘ ਮੱਟੂ ਸੰਗਤ ਵਿਚ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਮਹਾਸ਼ਿਵਰਾਤਰੀ ਦੀ ਸਮੁੱਚੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਕ ਹੈ ਬਸ ਰੂਪ ਅਲੱਗ ਅਲੱਗ ਹਨ। ਸਾਡੇ ਦੇਸ਼ ਭਾਰਤ ਤੇ ਸੂਬੇ ਪੰਜਾਬ ਦੀ ਇਹ ਖੂਬਸੂਰਤੀ ਹੈ ਕਿ ਅਸੀਂ ਚਾਹੇ ਕਿਸੇ ਵੀ ਧਰਮ ਨਾਲ ਸਬੰਧਤ ਹੋਈਏ ਪਰ ਇਕ ਦੂਜੇ ਦੇ ਧਰਮ ਦਾ ਬਹੁਤ ਸਤਿਕਾਰ ਕਰਦੇ ਹਾਂ ਅਤੇ ਰਲ਼-ਮਿਲ ਕੇ ਇਕ ਦੂਜੇ ਦੇ ਧਰਮਾਂ ਦੇ ਤਿਉਹਾਰਾਂ ਵਿਚ ਸ਼ਮੂਲੀਅਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਾ ਤੇ ਸਾਂਝਾਂ ਬਣਾ ਕੇ ਰੱਖਣ ਨਾਲ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਮਜ਼ਬੂਤ ਹੁੰਦੀ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਲੋਕਾਂ ਪ੍ਰਤੀ ਨਿਭਾਈਆਂ ਜਾ ਰਹੀਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਪਿੰਡ ਦੀਆਂ ਮੋਹਤਬਰ ਸ਼ਖ਼ਸੀਅਤਾਂ ’ਚੋਂ ਸਰਪੰਚ ਕੁਲਦੀਪ ਸਿੰਘ, ਮੈਂਬਰ ਕਰਮ ਸਿੰਘ, ਜਸਵੀਰ ਸਿੰਘ ਜੱਸੀ, ਜਸਵੀਰ ਖਾਨ, ਭਰਪੂਰ ਸਿੰਘ, ਲਖਵਿੰਦਰ ਸਿੰਘ, ਹੋਰ ਸਖਸ਼ੀਅਤਾਂ ਵਿੱਚ ਸੁਖਵਿੰਦਰ ਸਿੰਘ ਫੌਜੀ, ਸੂਬੇਦਾਰ ਸੱਤਪਾਲ ਸਿੰਘ, ਅਵਤਾਰ ਨਾਥ, ਭੋਲਾ ਨਾਥ, ਕਾਲਾ ਨਾਥ, ਹਰਪਾਲ ਨਾਥ, ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।