ਲੋਕਾਂ ਦਾ ਪਿਆਰ ਕਰਵਾਉਂਦੈ ਜ਼ਿੰਮੇਵਾਰੀ ਦਾ ਅਹਿਸਾਸ : ਭਗਵੰਤ ਮਾਨ
ਲੋਕਾਂ ਦਾ ਪਿਆਰ ਕਰਵਾਉਂਦੈ ਜ਼ਿੰਮੇਵਾਰੀ ਦਾ ਅਹਿਸਾਸ- ਭਗਵੰਤ ਮਾਨ
Publish Date: Fri, 03 Apr 2026 07:48 PM (IST)
Updated Date: Sat, 04 Apr 2026 04:11 AM (IST)

* ਆਪਣਿਆਂ ਵਿਚਕਾਰ ਪਹੁੰਚ ਕੇ ਦਿੱਤਾ ਭਾਵੁਕ ਸੰਦੇਸ਼ ਫੋਟੋ-10 ਕੈਪਸਨ -ਮੁੱਖ ਮੰਤਰੀ ਭਗਵੰਤ ਮਾਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ। ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਸਵੇਰੇ ਆਪਣੀਆਂ ਜੜ੍ਹਾਂ ਵੱਲ ਪਰਤੇ। ਮੁੱਖ ਮੰਤਰੀ ਸਵੇਰੇ ਕਰੀਬ 6:30 ਵਜੇ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ, ਜਿੱਥੇ ਆਪਣਿਆਂ ਵਿਚਕਾਰ ਪਹੁੰਚ ਕੇ ਉਹ ਕਾਫੀ ਭਾਵੁਕ ਨਜ਼ਰ ਆਏ। ਹਾਲਾਂਕਿ ਰਾਤ ਨੂੰ ਉਹ ਸੰਗਰੂਰ ਰੁਕੇ ਸਨ। ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮਾਤਾ, ਭੈਣ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਦੌਰੇ ਦੀ ਖ਼ਾਸ ਗੱਲ ਇਹ ਰਹੀ ਕਿ ਪੂਰੇ ਪਿੰਡ ’ਚ ਵਿਆਹ ਵਰਗਾ ਮਾਹੌਲ ਸੀ ਤੇ ਮੁੱਖ ਮੰਤਰੀ ਤੇ ਬਣ ਰਹੀ ਇਕ ਡਾਕੂਮੈਂਟਰੀ ਦੀ ਸ਼ੂਟਿੰਗ ਵੀ ਇਸ ਦੌਰਾਨ ਕੀਤੀ ਗਈ। ਯਾਦਾਂ ਦੇ ਝਰੋਖੇ ’ਚ ਮੁੱਖ ਮੰਤਰੀ: ਖੇਡ ਦੇ ਮੈਦਾਨ ਤੋਂ ਗੁਰੂ ਘਰ ਤੱਕ ਸਵੇਰੇ-ਸਵੇਰੇ ਪਿੰਡ ਪਹੁੰਚਦਿਆਂ ਹੀ ਮੁੱਖ ਮੰਤਰੀ ਮਾਨ ਸਭ ਤੋਂ ਪਹਿਲਾਂ ਆਪਣੇ ਜੱਦੀ ਘਰ ਗਏ। ਇਸ ਤੋਂ ਬਾਅਦ ਉਹ ਪਿੰਡ ਦੇ ਖੇਡ ਮੈਦਾਨ ਅਤੇ ਧਰਮਸ਼ਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ। ਮੁੱਖ ਮੰਤਰੀ ਨੇ ਪਿੰਡ ਦੇ ਧਾਰਮਿਕ ਡੇਰੇ ਵਿੱਚ ਹਾਜ਼ਰੀ ਲਗਵਾਈ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਸੋਸ਼ਲ ਮੀਡੀਆ ਤੇ ਛਲਕਿਆ ਦਰਦ ਅਤੇ ਪਿਆਰ ਮੁੱਖ ਮੰਤਰੀ ਨੇ ਆਪਣੇ ਇਸ ਦੌਰੇ ਦੀਆਂ ਤਸਵੀਰਾਂ ਤੇ ਭਾਵਨਾਵਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹੋਏ ਲਿਖਿਆ: ਅੱਜ ਸਤੌਜ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਮੈਨੂੰ ਬਹੁਤ ਸਕੂਨ ਮਿਲਿਆ। ਲੋਕਾਂ ਦਾ ਪਿਆਰ ਤੇ ਸਤਿਕਾਰ ਮੇਰੀ ਜ਼ਿੰਮੇਵਾਰੀ ਹੋਰ ਵਧਾ ਦਿੰਦਾ ਹੈ। ਅਸੀਂ ਲੋਕਾਂ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਡਾਕੂਮੈਂਟਰੀ ਵਿੱਚ ਕੈਦ ਹੋਇਆ ਸਤੌਜ ਦਾ ਪੁੱਤ ਮੁੱਖ ਮੰਤਰੀ ਦੇ ਇਸ ਦੌਰੇ ਦੌਰਾਨ ਪਿੰਡ ’ਚ ਵਿਸ਼ੇਸ਼ ਤੌਰ ਤੇ ਇਕ ਡਾਕੂਮੈਂਟਰੀ ਦੀ ਸ਼ੂਟਿੰਗ ਕੀਤੀ ਗਈ। ਇਸ ’ਚ ਮੁੱਖ ਮੰਤਰੀ ਦੇ ਬਚਪਨ, ਉਨ੍ਹਾਂ ਦੇ ਸੰਘਰਸ਼ ਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੇ ਸਫ਼ਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇ ਪਿਛੋਕੜ ਵਿੱਚ ਦਿਖਾਇਆ ਜਾ ਰਿਹਾ ਹੈ। ਪਿੰਡ ਦੇ ਬਜ਼ੁਰਗਾਂ ਤੇ ਨੌਜਵਾਨਾਂ ’ਚ ਆਪਣੇ ਲਾਡਲੇ ਨੂੰ ਆਪਣੇ ਵਿਚਕਾਰ ਦੇਖ ਕੇ ਭਾਰੀ ਉਤਸ਼ਾਹ ਦੇਖਿਆ ਗਿਆ।