ਸ਼ੈਲਰ ਦੀ ਚਾਰਦੀਵਾਰੀ ਅਤੇ ਸ਼ੈੱਡ ਉੱਡਣ ਕਾਰਨ ਲੱਖਾਂ ਦਾ ਨੁਕਸਾਨ
ਸ਼ੈਲਰ ਦੀ ਚਾਰਦੀਵਾਰੀ ਅਤੇ ਸ਼ੈੱਡ ਉੱਡਣ ਕਾਰਨ ਲੱਖਾਂ ਦਾ ਨੁਕਸਾਨ
Publish Date: Mon, 16 Mar 2026 06:10 PM (IST)
Updated Date: Tue, 17 Mar 2026 04:08 AM (IST)
ਸ਼ੰਭੂ ਗੋਇਲ,ਪੰਜਾਬੀ ਜਾਗਰਣ,ਲਹਿਰਾਗਾਗਾ : ਐਤਵਾਰ ਦੀ ਰਾਤ ਮੀਂਹ, ਹਨੇਰੀ ਤੇ ਝੱਖੜ ਨੇ ਕਿਸਾਨਾਂ ਦੀਆਂ ਕਣਕਾਂ ਵਿਛਾ ਦਿੱਤੀਆਂ ਅਤੇ ਸਬਜ਼ੀਆਂ ਆਦਿ ਨੂੰ ਵੀ ਨੁਕਸਾਨ ਪਹੁੰਚਾਇਆ ਹੈ, ਉੱਥੇ ਹੀ ਇੰਡਸਟਰੀਆਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਜਿਸ ਦੇ ਚਲਦਿਆਂ ਲਹਿਰਾਗਾਗਾ ਨੇੜੇ ਮਹਾਂਦੇਵ ਰਾਈਸ ਮਿੱਲ ਭਾਈ ਕੀ ਪਿਸ਼ੌਰ ਵਿਖੇ ਇਸ ਤੇਜ਼ ਹਨੇਰੀ ਅਤੇ ਝੱਖੜ ਨੇ ਸੈਲਰ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਇਸ ਸਬੰਧੀ ਮਹਾਂਦੇਵ ਰਾਇਸ ਮਿੱਲ ਦੇ ਮਾਲਕ ਰਾਹੁਲ ਗਰਗ ਪੁੱਤਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਕੱਲ ਦੇਰ ਰਾਤ ਬਹੁਤ ਤੇਜ਼ ਹਨੇਰੀ ਅਤੇ ਝੱਖੜ ਕਾਰਨ ਸਾਡੇ ਸ਼ੈਲਰ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੀ ਚਾਰ ਦੀਵਾਰੀ ਡਿੱਗਣ ਤੋਂ ਇਲਾਵਾ ਚਾਵਲ ਵਾਲੇ ਕਮਰੇ ਦਾ ਸ਼ੈੱਡ ਵੀ ਉੱਡ ਗਿਆ ਅਤੇ ਕਮਰਾ ਵੀ ਡਿੱਗ ਗਿਆ ਇਸ ਤੋਂ ਇਲਾਵਾ ਕਮਰੇ ਅੰਦਰ ਪਿਆ ਚੌਲਾਂ ਦਾ ਸਟਾਕ ਵੀ ਖਰਾਬ ਹੋ ਗਿਆ। ਰਸੋਈ ਦਾ ਸ਼ੈਡ ਡਿੱਗਣ ਅਤੇ ਦੀਵਾਰ ਨੂੰ ਵੀ ਨੁਕਸਾਨੀ ਗਈ। ਉਨਾਂ ਗੁਹਾਰ ਲਗਾਉਂਦਿਆਂ ਕਿਹਾ ਕਿ ਸਾਡੇ ਕੁਦਰਤੀ ਕਹਿਰ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਮਿਲਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਕਾਰੋਬਾਰ ਫਿਰ ਤੋਂ ਆਰੰਭ ਸਕੀਏ।