ਗੈਸ ਸਿਲੰਡਰ ਭਰਵਾਉਣ ਵਾਲਿਆਂ ’ਚ ਮਾਰਾ ਮਾਰੀ, ਲੱਗੀਆਂ ਲੰਬੀਆਂ ਕਤਾਰਾਂ
ਗੈਸ ਸਿਲੰਡਰ ਭਰਵਾਉਣ ਵਾਲਿਆਂ ’ਚ ਮਾਰਾ ਮਾਰੀ, ਲੱਗੀਆਂ ਲੰਬੀਆਂ ਕਤਾਰਾਂ
Publish Date: Tue, 17 Mar 2026 04:02 PM (IST)
Updated Date: Wed, 18 Mar 2026 04:04 AM (IST)

ਗੈਸ ਸਿਲੰਡਰਾਂ ਦੀ ਕੋਈ ਥੋੜ ਨਹੀਂ, ਲੋਕ ਕਰ ਰਹੇ ਹਨ ਸਟਾਕ : ਏਜੰਸੀ ਮਾਲਕ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਖਾੜੀ ਦੇਸ਼ਾਂ ਵਿਚ ਜੰਗ ਲੱਗਣ ਕਾਰਨ ਜਿੱਥੇ ਪੈਟਰੋਲਿਅਮ ਵਸਤਾਂ ਡੀਜ਼ਲ, ਪੈਟਰੋਲ ਖਰੀਦਣ ਵਾਲਿਆਂ ਦੀ ਹੋੜ ਲੱਗੀ ਹੋਈ ਹੈ, ਉੱਥੇ ਹੀ ਐੱਲਪੀਜੀ ਸਿਲੰਡਰ ਭਰਾਉਣ ਲਈ ਲੋਕਾਂ ਵਿਚ ਮਾਰਾ ਮਾਰੀ ਚੱਲ ਰਹੀ ਹੈ। ਇਸਦੇ ਚਲਦਿਆਂ ਸਥਾਨਕ ਸ਼ਹਿਰ ਵਿਖੇ ਸਥਿਤ ਵੀਰ ਇੰਡੇਨ ਗੈਸ ਏਜੰਸੀ ਅੱਗੇ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੋਕ ਇਕ-ਦੂਜੇ ਤੋਂ ਅੱਗੇ ਹੋ ਕੇ ਬੁਕਿੰਗ ਕਰਾਉਣ, ਸਿਲੰਡਰ ਭਰਵਾਉਣ ਲਈ ਲਾਈਨਾਂ ਵਿਚ ਇਕ-ਦੂਜੇ ਤੋਂ ਅੱਗੇ ਹੋਣ ਲਈ ਕਾਹਲੇ ਹਨ। ਖਪਤਕਾਰਾਂ ਅੰਦਰ ਡਰ ਹੈ ਕਿ ਜੇਕਰ ਜੰਗ ਲੰਬੀ ਚੱਲ ਗਈ ਤਾਂ ਅਸੀਂ ਖਾਣਾ ਬਣਾਉਣ ਤੋਂ ਵੀ ਰਹਿ ਜਾਵਾਂਗੇ। ਸੂਤਰਾਂ ਮੁਤਾਬਕ ਸ਼ਹਿਰ ਵਿੱਚ ਕਈ ਥਾਵਾਂ ਤੇ ਜੋ ਸਿਲੰਡਰ ਖਰੀਦ ਕੇ ਖਪਤਕਾਰ ਲੈ ਕੇ ਜਾਂਦੇ ਹਨ 1200 ਤੋਂ 1500 ਰੁਪਏ ਤੱਕ ਵੇਚਿਆ ਜਾ ਰਿਹਾ ਹੈ। ਇਸ ਸਬੰਧੀ ਵੀਰ ਗੈਸ ਏਜੰਸੀ ਦੇ ਮਾਲਕ ਗੁਰਪ੍ਰੀਤ ਸਿੰਘ ਨਾਲ ਜਦੋਂ ਗੱਲ ਕੀਤੀ ਉਹਨਾਂ ਕਿਹਾ ਕਿ ਸਾਡੇ ਕੋਲੇ ਗੈਸ ਦੀ ਕੋਈ ਥੁੜ ਨਹੀਂ ਹੈ। ਹਰੇਕ ਆਉਣ ਵਾਲੇ ਦਾ ਸਿਲਿੰਡਰ ਬੁੱਕ ਕਰਕੇ ਬਾਰੀ ਮੁਤਾਬਕ ਘਰੋਂ ਘਰੀ ਪਹੁੰਚਾਇਆ ਜਾ ਰਿਹਾ ਹੈ। ਪ੍ਰੰਤੂ ਉਹਨਾਂ ਦੱਸਿਆ ਕਿ ਲੋਕਾਂ ਵਿੱਚ ਇੱਕ ਹੋੜ ਲੱਗੀ ਹੋਈ ਹੈ ਕਿ ਜੋ ਇੱਕ ਸਿਲੰਡਰ ਭਰਵਾ ਕੇ ਰੱਖਦਾ ਸੀ ਹੁਣ ਤਿੰਨ- ਤਿੰਨ ਸਿਲੰਡਰ ਭਰਵਾ ਕੇ ਰੱਖੇ ਹਨ ਅਤੇ ਹੋਰ ਵੀ ਭਰਵਾਉਣ ਲਈ ਲਾਈਨਾਂ ਵਿੱਚ ਖੜੇ ਹਨ। ਜਦੋਂ ਕਿ ਪਹਿਲਾਂ ਨਾਲੋਂ ਬੁਕਿੰਗ ਕਈ ਗੁਣਾ ਜਿਆਦਾ ਵਧ ਗਈ ਹੈ, ਸਪਲਾਈ ਆ ਰਹੀ ਹੈ ਸਪਲਾਈ ਦੀ ਕੋਈ ਦਿੱਕਤ ਨਹੀਂ, ਪ੍ਰੰਤੂ ਸਿਲੰਡਰ ਲੈਣ ਵਾਲੇ ਸਵੇਰੇ ਹੀ ਬੁਕਿੰਗ ਕਰਾਉਣ ਆ ਜਾਂਦੇ ਹਨ। ਜਦੋਂ ਕਿ ਸਰਕਾਰ ਦੇ ਨਵੇਂ ਮਾਪ ਦੰਡਾਂ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਬਾਅਦ ਅਤੇ ਪਿੰਡਾਂ ਵਿੱਚ 45 ਦਿਨਾਂ ਬਾਅਦ ਬੁੱਕ ਕੀਤਾ ਜਾ ਰਿਹਾ ਹੈ।