ਲੋਕ ਸਾਹਿਤ ਸੰਗਮ ਦੀ ਮੀਟਿੰਗ ’ਚ ਕਵੀਆਂ ਨੇ ਰੰਗ ਬੰਨ੍ਹਿਆ
ਲੋਕ ਸਾਹਿਤ ਸੰਗਮ ਦੀ ਬੈਠਕ ਵਿਚ ਕਵੀਆਂ ਨੇ ਰੰਗ ਬੰਨਿਆ
Publish Date: Thu, 11 Jun 2026 06:44 PM (IST)
Updated Date: Fri, 12 Jun 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੇ ਰੋਟਰੀ ਭਵਨ ਵਿਖੇ ਲੋਕ ਸਾਹਿਤ ਸੰਗਮ (ਰਜਿ. ਰਾਜਪੁਰਾ ਦੀ ਸਾਹਿਤਕ ਮੀਟਿੰਗ ਸਿੰਘ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਹੋਈ। ਸੰਗਮ ਵੱਲੋਂ ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਤੇ ਜਸਪਾਲ ਸਿੰਘ ਦੇਸੂਵੀ ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਮੰਚ ਨੂੰ ਵਿਸ਼ੇਸ਼ ਸਨਮਾਨਿ ਕੀਤਾ ਗਿਆ। ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਦੇ ਗੀਤ ‘ਲੱਖਾਂ ਦਾ ਸੀ ਸੌਦਾ ਕਰ ਬਹਿ ਗਿਆ‘ ਵਿਦੇਸ਼ਾਂ ’ਚ ਗਏ ਪੰਜਾਬੀ ਬੱਚਿਆਂ ਦੀ ਦੁਰਦਸ਼ਾ ਬਾਰੇ‘ ਦੱਸਿਆ। ਅਵਤਾਰ ਪੁਆਰ ਦੀ ਗਜ਼ਲ ‘ਅੱਜ ਫੇਰ ਹੋ ਗਿਆ ਕਾਰਾ ਮੇਰੇ ਹੱਥਾਂ ਤੋਂ, ਗਿਆ ਲਿਖਿਆ ਸੱਚ ਵਿਚਾਰਾ ਮੇਰੇ ਹੱਥਾਂ ਤੋਂ‘ ਸੁਣਾ ਕੇ ਮਾਹੌਲ ਸਿਰਜਿਆ। ਹਰਪਾਲ ਸਿੰਘ ਪਾਲ ਨੇ ਪੰਚਮ ਪਾਤਸ਼ਾਹ ਨੂੰ ਸਮਰਪਿਤ ਗੀਤ ਸੁਣਾਇਆ। ਯਾਦਵਿੰਦਰ ਸਿੰਘ ਕਲੋਲੀ ਨੇ ‘ਬਾਲ ਮਸ਼ਾਲਾਂ ਉੱਚੀਆਂ ਕਰ ਦੇ ਤੂੰ, ਇਹ ਹਨੇਰਾ ਜਿੱਤਿਆ ਤਾਂ ਜਾਣਾ‘ ਸੁਣਾ ਕੇ ਵਾਹ-ਵਾਹ ਖੱਟੀ। ਪ੍ਰਸਿੱਧ ਗਾਇਕ ਮਹਿੰਦਰ ਮਿੰਦੀ ਨੇ ਸੁਰੀਲੀ ਆਵਾਜ਼ ’ਚ ‘ਅੱਜ ਰੋਵੇ ਧਰਤ ਪੰਜਾਬ ਦੀ’ ਸੁਣਾ ਕੇ ਮਾਹੌਲ ਸਿਰਜਿਆ । ਸੰਤ ਸਿੰਘ ਸੋਹਲ ਨੇ ਗਜ਼ਲ, ਕੁਲਵੰਤ ਜੱਸਲ ਨੇ ਗੀਤ ਸੁਣਾ ਕੇ ਰੰਗ ਬੰਨ੍ਹਿਆ ਤੇ ਵਿਦੇਸ਼ ਗਏ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਭੇਜੀ ਕਵਿਤਾ ਵੀ ਸਾਂਝੀ ਕੀਤੀ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਗੀਤ ਤੇ ਰਾਕੇਸ਼ ਨਾਦਾਨ ਨੇ ਸ਼ੇਅਰ ਪੇਸ਼ ਕੀਤੇ। ਬੁਲੰਦ ਆਵਾਜ਼ ਦੀ ਮਾਲਕ ਸੁਰਿੰਦਰ ਕੌਰ ਬਾੜਾ ਨੇ ਗੀਤ ‘ਆਗ ਲਗਾਨਾ ਹਮਾਰੀ ਫ਼ਿਤਰਤ ਮੇ ਨਹੀਂ‘ ਤੇ ਡਾ ਹਰਜੀਤ ਸਿੰਘ ਸੱਧਰ ਨੇ ‘ਇਕ ਤਮੰਨਾ ਇਕੋ ਲੋਚਾ, ਸੁੱਖੀ ਵਸੇ ਸੰਸਾਰ’ ਸੁਣਾ ਕੇ ਮੀਟਿੰਗ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ। ਗੁਰਵਿੰਦਰ ਦੀਪ ਦੇ ਸ਼ੇਅਰ ‘ਲੱਤਾਂ ਗੋਡੇ ਧੋ ਲਏ, ਅੰਦਰ ਵਸੇ ਪਲੀਤੀ‘ ਸੁਣਾਇਆ ਤੇ ਨੇਤਰ ਸਿੰਘ ਮੂਤੋ ਸਮਰਾਲਾ ਦਾ ਗੀਤ ਕਾਬਲੇ ਤਾਰੀਫ਼ ਸੀ। ਕੈਨੇਡਾ ਵਾਸੀ ਜਸਪਾਲ ਸਿੰਘ ਦੇਸੂਵੀ ਨੇ ‘ਢਹਿੰਦੇ ਘਰਾਂ ਨੂੰ ਦੇਖਕੇ ਨਜ਼ਰਾਂ ਉਦਾਸ ਨੇ‘ ਸੁਣਾ ਕੇ ਸਭ ਦਾ ਦਿਲ ਮੋਹ ਲਿਆ। ਵਿਸ਼ੇਸ਼ ਮਹਿਮਾਨ ਗੁਰਸੇਵਕ ਸਿੰਘ ਢਿੱਲੋਂ ਨੇ ‘ਦੇਸ਼ ਮੇਰੇ ਦੇ ਗੱਭਰੂਆ, ਜਿੰਦ ਪੈਣੀ ਤਲ਼ੀ ’ਤੇ ਧਰਨੀ‘ ਸੁਣਾਇਆ ਤੇ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਪ੍ਰਧਾਨਗੀ ਭਾਸ਼ਣ ਤੇ ‘ਬੰਦੇ ਜਿੱਤਦੇ ਦੇਖੇ‘ ਸੁਣਾਇਆ। ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਸਭਾ ਦੀ ਕਰਵਾਈ ਚਲਾਈ ਉੱਥੇ ਵਿਅੰਗ ‘ਮੈ ਸਾਲਾ ਮੇਰਾ ਜੀਜਾ ਸਾਲਾ‘ ਸੁਣਾ ਕੇ ਸਭਾ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ।