ਕੌਮੀ ਲੋਕ ਅਦਾਲਤ ’ਚ ਸੈਂਕੜੇ ਕੇਸਾਂ ਦਾ ਨਿਪਟਾਰਾ, ਕਰੋੜ ਰੁਪਏ ਦੇ ਐਵਾਰਡ ਪਾਸ
ਕੌਮੀ ਲੋਕ ਅਦਾਲਤ ਵਿਚ ਸੈਂਕੜੇ ਕੇਸਾਂ ਦਾ ਨਿਪਟਾਰਾ,ਕਰੋੜ ਰੁਪਏ ਦੇ ਐਵਾਰਡ ਪਾਸ
Publish Date: Sat, 14 Mar 2026 05:41 PM (IST)
Updated Date: Sun, 15 Mar 2026 04:07 AM (IST)

ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ, ਸਮਾਣਾ : ਸਮਾਣਾ ਦੀਆਂ ਨਿਆਇਕ ਅਦਾਲਤਾਂ ਵਿਖੇ ਸ. ਅਵਤਾਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਅਤੇ ਸਕੱਤਰ ਅਮਨਦੀਪ ਕੰਬੋਜ਼, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅਗਵਾਈ ਵਿਚ ਇਸ ਸਾਲ ਦੀ ਚੌਥੀ ਕੌਮੀ ਲੋਕ ਅਦਾਲਤ ਮਨਦੀਪ ਸਿੰਘ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸਮਾਣਾ ਦੀ ਪ੍ਰਧਾਨਗੀ ਹੇਠ ਲਗਾਈ ਗਈ ਜਿਸ ਵਿਚ ਸੈਂਕੜੇ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਲੋਕਾਂ ਨੂੰ ਨਿਆਂ ਦਿੱਤਾ ਗਿਆ। ਸਮਾਣਾ ਵਿਖੇ 5 ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ ਜਿੰਨ੍ਹਾਂ ਵਿਚੋਂ ਇਕ ਲੋਕ ਅਦਾਲਤ ਦੀ ਪ੍ਰਧਾਨਗੀ ਮਨਦੀਪ ਸਿੰਘ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸਮਾਣਾ ਨੇ ਕੀਤੀ ਜਿੰਨ੍ਹਾਂ ਆਪਣੀ ਅਤੇ ਛੁੱਟੀ ’ਤੇ ਚੱਲ ਰਹੇ ਸਿਵਲ ਜੱਜ ਜੂਨੀਅਰ ਡਵੀਜ਼ਨ ਏਕਤਾ ਸੇਡਾ ਦੀ ਅਦਾਲਤ ਦੇ ਕੇਸਾਂ ਦੀ ਸੁਣਵਾਈ ਕੀਤੀ। ਦੂਜੀ ਕੌਮੀ ਲੋਕ ਅਦਾਲਤ ਦੀ ਪ੍ਰਧਾਨਗੀ ਡਾ. ਰਾਜਵਿੰਦਰ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ) ਸਮਾਣਾ ਨੇ ਕੀਤੀ। ਤੀਜੀ ਅਦਾਲਤ ਦੀ ਪ੍ਰਧਾਨਗੀ ਸਿਵਲ ਜੱਜ (ਜੂਨੀਅਰ ਡਵੀਜ਼ਨ) ਜਸਲੀਨ ਕੌਰ ਬਵੇਜਾ, ਚੌਥੀ ਲੋਕ ਅਦਾਲਤ ਦੀ ਪ੍ਰਧਾਨਗੀ ਸਿਵਲ ਜੱਜ (ਜੂਨੀਅਰ ਡਵੀਜ਼ਨ) ਮੋਹਿਨੀ ਗੋਇਲ ਅਤੇ ਪੰਜਵੀਂ ਲੋਕ ਅਦਾਲਤ ਦੀ ਪ੍ਰਧਾਨਗੀ ਸਿਵਲ ਜੱਜ (ਜੂਨੀਅਰ ਡਵੀਜ਼ਨ) ਡਿੰਪਲ ਗਰਗ ਨੇ ਕੀਤੀ। ਇਸ ਕੌਮੀ ਲੋਕ ਅਦਾਲਤ ਵਿਚ ਦੀਵਾਨੀ ਅਤੇ ਸਮਝੌਤਾ ਯੋਗ ਫੌਜਦਾਰੀ, ਆਵਾਜਾਈ ਚਲਾਨ ਅਤੇ ਬੈਂਕਾਂ ਦੇ ਕੇਸ ਆਦਿ ਕੇਸ ਸੁਣਵਾਈ ਲਈ ਪੇਸ਼ ਹੋਏ। ਇੰਨ੍ਹਾਂ ਕੌਮੀ ਲੋਕ ਅਦਾਲਤਾਂ ਵਿਚ ਸੁਣਵਾਈ ਲਈ ਕੁਲ ਪੇਸ਼ ਹੋਏ ਕੇਸਾਂ ਵਿਚੋਂ ਸੈਂਕੜੇ ਕੇਸਾਂ ਦੇ ਆਪਸੀ ਸਮਝੌਤਿਆਂ ਰਾਹੀਂ ਫੈਸਲੇ ਕਰਵਾ ਦਿੱਤੇ ਗਏ ਅਤੇ ਇਕ ਕਰੋੜ ਰੁਪਏ ਤੋਂ ਵੱਧ ਐਵਾਰਡ ਪਾਸ ਕੀਤੇ ਗਏ। ਇਸ ਮੌਕੇ ਲੋਕ ਅਦਾਲਤ ਕਮੇਟੀ ਮੈਂਬਰ ਐਡਵੋਕੇਟ ਪ੍ਰਿਥੀਪਾਲ ਸਿੰਘ, ਐਡਵੋਕੇਟ ਰਮਨੀਤ ਸਿੰਘ ਵੜੈਚ, ਰੋਜ਼ੀ ਅਰੋੜਾ, ਐਡਵੋਕੇਟ ਨਿਰਲੇਪ ਕੌਰ ਅਤੇ ਪੂਜਾ ਸਿੰਗਲਾ ਐਡਵੋਕੇਟ, ਸ਼ਾਮ ਲਾਲ, ਕਪੂਰ ਚੰਦ ਬਾਂਸਲ, ਪਵਨ ਬਾਂਸਲ, ਸ਼ਿਵ ਕੁਮਾਰ ਘੱਗਾ ਤੇ ਸੰਜੇ ਸਿੰਗਲਾ ਸਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਸਕੱਤਰ ਕਸ਼ਮੀਰ ਸਿੰਘ ਚੁੰਬਰ, ਕੁਲਵੰਤ ਸਿੰਘ ਢਿੱਲੋਂ, ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਸ਼Çਲੰਦਰ ਗੋਇਲ, ਦਵਿੰਦਰ ਸਿੰਘ ਢਿੱਲੋਂ, ਸੁਖਵਿੰਦਰਜੀਤ ਸਿੰਘ ਸਿਆਣ, ਬੈਂਕਾਂ ਦੇ ਵਕੀਲ ਅਨਮੋਲ ਘਈ, ਇੰਦਰਜੀਤ ਸਿੰਘ ਸਲੂਜਾ, ਜਸਬੀਰ ਸਿੰਘ ਅਤੇ ਸਾਹਿਬ ਸਿੰਘ ਐਡਵੋਕੇਟ ਤੋਂ ਇਲਾਵਾ ਸਮਾਣਾ ਬਾਰ ਦੇ ਵਕੀਲ ਸਹਿਬਾਨ, ਵੱਖ-ਵੱਖ ਬੈਂਕਾਂ ਦੇ ਕਰਮਚਾਰੀ, ਵੱਖ-ਵੱਖ ਥਾਣਿਆਂ ਦੇ ਪੁਲਿਸ ਅਧਿਕਾਰੀ ਅਤੇ ਕੇਸਾਂ ਦੀਆਂ ਧਿਰਾਂ ਹਾਜ਼ਰ ਸਨ।