ਕੇਸੀਟੀ ਕਾਲਜ ’ਚ ਮਨਾਈ ਧੀਆਂ ਦੀ ਲੋਹੜੀ
ਕੇਸੀਟੀ ਕਾਲਜ ’ਚ ਮਨਾਈ ਧੀਆਂ ਦੀ ਲੋਹੜੀ
Publish Date: Tue, 13 Jan 2026 03:48 PM (IST)
Updated Date: Wed, 14 Jan 2026 04:00 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੇਸੀਟੀ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਫਤਿਹਗੜ੍ਹ ਵਿਖੇ ਲੋਹੜੀ ਦੇ ਤਿਓਹਾਰ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਜਰਨਲ ਸਕੱਤਰ ਰਾਮ ਗੋਪਾਲ ਗਰਗ ਅਤੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੁਆਤ ਕਾਲਜ ਦੇ ਸਕੱਤਰ ਰਾਮ ਗੋਪਾਲ ਗਰਗ ਵੱਲੋਂ ਲੋਹੜੀ ਦੀ ਰਸਮ ਅਦਾ ਕਰ ਕੇ ਕੀਤੀ ਗਈ। ਲੋਹੜੀ ਨੂੰ ਕਾਲਜ ਦੀਆਂ ਵਿਦਿਆਰਥਣਾਂ ਨੇ ਧੂਣੀ ਬਾਲੀ ਅਤੇ ਤਿਲ ਪਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਸਮਾਰੋਹ ਦੌਰਾਨ ਕਾਲਜ ਦੇ ਚੇਅਰਮੈਂਨ ਮੌਂਟੀ ਗਰਗ ਨੇ ਸਭ ਨੂੰ ਵਧਾਈ ਦਿੰਦੇ ਹੋਏ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਤਿਉਹਾਰ ਆਪਸੀ ਭਾਈਚਾਰੇ ਅਤੇ ਏਕਤਾ ਨਾਲ ਮਨਾਉਣੇ ਚਾਹੀਦੇ ਹਨ । ਉਨਾ ਨੇ ਦਸਿਆ ਕਿ ਇਸ ਸਮਾਰੋਹ ਨੂੰ ਮਨਾਉਣ ਦਾ ਮਕਸਦ ਸਾਰੀਆਂ ਧੀਆਂ ਨੂੰ ਸਨਮਾਨ ਦੇਣਾ ਹੈ ਤਾਂ ਜੋ ਲੋਕ ਧੀਆਂ ਨੂੰ ਜੰਮਣ ਤੋਂ ਨਾ ਡਰਨ ਅਤੇ ਭਰੂਣ ਹਤਿਆ ਵਰਗੇ ਘਿਣਾਉਣੇ ਪਾਪ ਨਾਂ ਕਰਨ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ ਜਿਸ ਵਿੱਚ ਦੁੱਲਾ ਭੱਟੀ,ਸ਼ਾਇਰੀ, ਡਾਂਸ ਅਤੇ ਹੋਰ ਮੁਕਾਬਲੇ ਕਰਵਾਏ ਗਏ। ਸਾਰਿਆਂ ਨੇ ਰਲ ਮਿਲ ਕੇ ਲੋਹੜੀ ਮਨਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦੇ ਸਕੱਤਰ ਰਾਮ ਗੋਪਾਲ ਗਰਗ, ਪ੍ਰਧਾਨ ਜਸਵੰਤ ਸਿੰਘ, ਸਰਪ੍ਰਸਤ ਸਤਵੰਤ ਸਿੰਘ ਹਾਜਰ ਸਨ।