ਕਣਕ ਦੀ ਲਿਫਟਿੰਗ ਦੌਰਾਨ ਖ਼ਰੀਦ ਏਜੰਸੀਆਂ ਤੇ ਲੇਬਰ ਦਾ ਪੂਰਾ ਸਹਿਯੋਗ : ਨਿੱਪੀ/ਧਿਆਨ
ਕਣਕ ਦੀ ਲਿਫਟਿੰਗ ਦੌਰਾਨ ਖ੍ਰੀਦ ਏਜੰਸੀਆਂ ਤੇ ਲੇਬਰ ਦਾ ਪੂਰਾ ਸਹਿਯੋਗ: ਨਿੱਪੀ/ਧਿਆਨ
Publish Date: Fri, 24 Apr 2026 05:36 PM (IST)
Updated Date: Fri, 24 Apr 2026 05:40 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਦੀਆਂ ਅਨਾਜ ਮੰਡੀਆਂ ਦੇਵੀਗਡ਼੍ਹ, ਦੁੱਧਨਸਾਧਾਂ ਤੇ ਆਸ ਪਾਸ ਦੀਆਂ ਕਈ ਨਿੱਕੀਆਂ ਮੰਡੀਆਂ ’ਚੋਂ ਕਣਕ ਦੀ ਲਿਫਟਿੰਗ ਦਾ ਕੰਮ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣੀ ਦੀ ਅਗਵਾਈ ਹੇਠ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ, ਜਿਸ ਲਈ ਖਰੀਦ ਏਜੰਸੀਆਂ ਅਤੇ ਲੇਬਰ ਦਾ ਪੂਰਾ ਸਹਿਯੋਗ ਮਿੱਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਕਣਕ ਦੀ ਲਿਫਟਿੰਗ ਦਾ ਜਾਇਜ਼ਾ ਲੈਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੰਮੀਦਾਰਾ ਟਰੱਕ ਆਪਰੇਟਰਜ਼ ਯੂਨੀਅਨ ਦੇਵੀਗਡ਼੍ਹ ਦੇ ਪ੍ਰਧਾਨ ਨਵਦੀਪ ਸਿੰਘ ਨਿੱਪੀ ਵਿਰਕ ਤੇ ਧਿਆਨ ਸਿੰਘ ਹਾਜੀਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਦੇਵੀਗਡ਼੍ਹ ਤੇ ਦੁੱਧਨਸਾਧਾਂ ਵਿਚ ਖ੍ਰੀਦ ਏਜੰਸੀਆਂ ਪਨਗ੍ਰੇਨ ਅਤੇ ਮਾਰਕਫੈੱਡ ਵੱਲੋਂ ਹੁਣ ਤੱਕ 11 ਲੱਖ ਕੱਟਾ ਕਣਕ ਦਾ ਖੀਦਿਆ ਜਾ ਚੁੱਕਾ ਹੈ ਅਤੇ ਅਜੇ ਹੋਰ ਕਣਕ ਦੀ ਖ੍ਰੀਦ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਸਾਰੀਆਂ ਹੀ ਅਨਾਜ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਤਸੱਲੀਖਬਸ਼ ਚੱਲ ਰਹੀ ਹੈ। ਕਿਸੇ ਵੀ ਮੰਡੀ ਵਿੱਚ ਕਿਸਾਨਾਂ ਅਤੇ ਆਡ਼੍ਹਤੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਨੇਡ਼ੇ ਲੱਗ ਜਾਵੇਗੀ। ਇਹ ਕਣਕ ਵੱਖ-ਵੱਖ ਸ਼ੈਲਰਾਂ ਅਤੇ ਕੁਝ ਪਲਿੰਥਾਂ ਵਿੱਚ ਲਗਾਈ ਜਾ ਰਹੀ ਹੈ। ਇਸ ਮੌਕੇ ਨਵਦੀਪ ਸਿੰਘ ਨਿੱਪੀ ਅਤੇ ਧਿਆਨ ਸਿੰਘ ਹਾਜੀਪੁਰ ਦੋਵੇ ਪ੍ਰਧਾਨ ਟਰੱਕ ਯੂਨੀਅਨ ਦੇਵੀਗਡ਼੍ਹ, ਮੰਗਾ ਸਿੰਘ ਮੈਨੇਜਰ, ਗੁਰਬਾਜ਼ ਸਿੰਘ, ਹਰਜਿੰਦਰ ਸਿੰਘ ਆਦਿ ਮੌਜੂਦ ਸਨ।