ਵਿਦਿਆਰਥੀਆਂ ਦਾ ਲੇਖਣ ਮੁਕਾਬਲਾ ਕਰਵਾਇਆ
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਦਾ ਲੇਖਣ ਮੁਕਾਬਲਾ ਕਰਵਾਇਆ
Publish Date: Tue, 10 Mar 2026 06:26 PM (IST)
Updated Date: Tue, 10 Mar 2026 06:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵੱਲੋਂ ਇਕ ਲੇਖਣ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪਹਿਲੇ, ਦੂਜੇ ਤੇ ਤੀਜੇ ਸਾਲ ਦੀ ਕਲਾਸ ਵਿਚ ਪੜ੍ਹਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ। ਇਹ ਲੇਖਣ ਮੁਕਾਬਲਾ ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਦੀ ਰਹਿਨੁਮਾਈ ਹੇਠ ਤੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੀ ਮੁਖੀ ਹਰਵਿੰਦਰ ਕੌਰ ਨੌਹਰਾ ਦੀ ਅਗਵਾਈ ਹੇਠ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਗਿਆ। ਇਸ ਲੇਖਣ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਇਜਰਾਇਲ, ਇਰਾਨ ਤੇ ਹੋਰ ਦੇਸ਼ਾਂ ਵਿਚਕਾਰ ਹੋਈ ਜੰਗ ਅਤੇ ਇਸ ਦੇ ਨਤੀਜੀਆਂ ਬਾਰੇ ਇਕ ਰਿਪੋਰਟ ਲਿਖਣ ਲਈ ਮੌਕੇ ਤੇ ਕਿਹਾ ਗਿਆ। ਵਿਦਿਆਰਥੀਆਂ ਨੂੰ ਇਸ ਲੇਖਣ ਮੁਕਾਬਲੇ ਲਈ 45 ਮਿੰਟ ਦਾ ਸਮਾਂ ਦਿੱਤਾ ਗਿਆ। ਇਸ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਨੌਹਰਾ ਨੇ ਦੱਸਿਆ ਕਿ ਪੱਤਰਕਾਰੀ ਅਤੇ ਜਨਸੰਚਾਰ ਦੇ ਵਿਦਿਆਰਥੀਆਂ ਲਈ ਆਰਥਿਕ, ਸਮਾਜਿਕ, ਸੱਭਿਆਚਾਰਕ, ਖੇਤੀਬਾੜੀ, ਵਾਤਾਵਰਨ ਆਦਿ ਖੇਤਰਾਂ ਦੀ ਜਾਣਕਾਰੀ ਦੇ ਨਾਲ ਨਾਲ ਰਾਜਨੀਤੀ ਦੀ ਜਾਣਕਾਰੀ ਹੋਣਾ ਬੇਹਦ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ’ਚੋਂ ਪਹਿਲੇ ਦੂਜੇ ਤੇ ਤੀਜੇ ਸਥਾਨ ਦੇ ਆਉਣ ਵਾਲੇ ਵਿਦਿਆਰਥੀਆਂ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ।