ਟਰਾਲਾ ਚਾਲਕ ਦੀ ਸੜਕ ਹਾਦਸੇ ’ਚ ਮੌਤ
ਟਰਾਲਾ ਚਾਲਕ ਦੀ ਸੜਕ ਹਾਦਸੇ ’ਚ ਮੌਤ
Publish Date: Tue, 10 Mar 2026 04:47 PM (IST)
Updated Date: Wed, 11 Mar 2026 04:03 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੰਗਰੂਰ-ਸੁਨਾਮ ਮੁੱਖ ਸੜਕ ’ਤੇ ਵਾਪਰੇ ਹਾਦਸੇ ਵਿਚ ਟਰਾਲਾ ਚਾਲਕ ਦੀ ਮੌਤ ਹੋ ਗਈ ਹੈ। ਪੁਲਿਸ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਸੁਨਾਮ-ਸੰਗਰੂਰ ਸੜਕ ’ਤੇ ਮੈਦੇ ਦਾ ਭਰਿਆ ਇਕ ਟਰਾਲਾ ਸੰਗਰੂਰ ਵੱਲ ਜਾ ਰਿਹਾ ਸੀ। ਜਿਉਂ ਹੀ ਟਰਾਲਾ ਪਿੰਡ ਤੁੰਗਾਂ ਕੁਲਾਰਾਂ ਨੇੜੇ ਗਿਆ ਤਾਂ ਅੱਗਿਉਂ ਆ ਰਹੇ ਆਲੂਆਂ ਨਾਲ ਭਰੇ ਦੂਜੇ ਟਰਾਲੇ (ਘੋੜੇ) ਨੇ ਅਚਾਨਕ ਕੱਟ ਮਾਰਿਆ ਤੇ ਟਰਾਲਾ (ਘੋੜਾ) ਸੰਤੁਲਨ ਗੁਆਕੇ ਸਾਹਮਣੇ ਤੋਂ ਆ ਰਹੇ ਮੈਦੇ ਵਾਲੇ ਟਰਾਲੇ ’ਚ ਜਾ ਵੱਜਿਆ। ਇਸ ਕਾਰਨ ਟਰਾਲਾ ਚਾਲਕ ਹਰਫੂਲ ਸਿੰਘ ਉਰਫ ਫੂਲਾ (31) ਪੁੱਤਰ ਨਿਰਮਲ ਸਿੰਘ ਉਰਫ ਜੁੰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਆਲੂਆਂ ਦੇ ਟਰਾਲਾ (ਘੋੜਾ) ਚਾਲਕ ਅੰਮ੍ਰਿਤਪਾਲ ਸਿੰਘ ਪਿੰਡ ਭਰੂਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।