ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ’ਚ ਲੈਕਚਰ ਕਰਵਾਇਆ
ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਲੈਕਚਰ ਦਾ ਆਯੋਜਨ
Publish Date: Mon, 20 Apr 2026 05:56 PM (IST)
Updated Date: Mon, 20 Apr 2026 06:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੇ ਮੈਥੇਮੈਟਿਕਸ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਦੀ ਯੋਗ ਅਗਵਾਈ ਹੇਠ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਲੈਕਚਰ ਵਿਚ ਮੁੱਖ ਵਕਤਾ ਵਜੋਂ ਡਾ. ਸ਼ਰਮੀਲਾ ਦੇਵੀ, ਐਸੋਸੀਏਟ ਪ੍ਰੋਫੈਸਰ, ਸੈਂਟਰ ਫਾਰ ਡਿਸਟੈਂਸ ਐਂਡ ਆਨ ਲਾਈਨ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਵਲੋਂ ਮੁੱਖ ਵਕਤਾ ਨੂੰ ਜੀ ਆਇਆ ਕਿਹਾ ਗਿਆ। ਐਕਸਟੈਂਸ਼ਨ ਲੈਕਚਰ ਦਾ ਵਿਸ਼ਾ “ਇਨੋਵੇਟਿਵ ਟੈਕਨੀਕਸ ਇਨ ਟੀਚਿੰਗ ਆਫ ਮੈਥੇਮੈਟਿਕਸ ਐਟ ਸਕੂਲ ਲੈਵਲ” ਰਿਹਾ ਜਿਸ ਤੇ ਕਿ ਮੁੱਖ ਵਕਤਾ ਨੇ ਆਪਣੇ ਕੀਮਤੀ ਤਜ਼ਰਬੇ ਤੋਂ ਵਿਦਿਆਰਥੀਆਂ ਨੂੰ ਬੜੇ ਹੀ ਸਰਲ, ਤਰਤੀਬਵਾਰ ਅਤੇ ਢੁੱਕਵੇਂ ਉਦਾਹਰਨਾਂ ਰਾਹੀਂ ਪੇਸ਼ ਕੀਤਾ। ਵਿਦਿਆਰਥੀਆਂ ਨੂੰ ਮੌਕੇ ਤੇ ਆਨਲਾਈਨ ਕੁਇਜ਼ ਕਰਵਾਇਆ ਗਿਆ, ਜਿਸ ਵਿੱਚ ਨੇਹਾ, ਸ਼ਰੂਤੀ, ਮਨਦੀਪ ਕੌਰ (ਬੀ.ਐਡ. ਭਾਗ—1) ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਧੰਨਵਾਦੀ ਸ਼ਬਦ ਡਾ. ਕੁਲਜੀਤ ਕੌਰ ਵੱਲੋਂ ਕਹੇ ਗਏ। ਮੰਚ ਦਾ ਸੰਚਾਲਨ ਮੈਥੇਮੈਟਿਕਸ ਵਿਭਾਗ ਦੇ ਵਿਦਿਆਰਥੀ ਸੈਫਰੋਨ ਸੇਢਾ (ਬੀ.ਐਡ. ਭਾਗ—1) ਵੱਲੋਂ ਕੀਤਾ ਗਿਆ।