ਸ੍ਰੀ ਸੂਰਜਕੁੰਡ ਸਕੂਲ ਦੇ ਮੋਹਰੀ ਬੱਚੇ ਸਨਮਾਨਿਤ
ਸ੍ਰੀ ਸੂਰਜਕੁੰਡ ਸਕੂਲ ਦੇ ਮੋਹਰੀ ਬੱਚੇ ਸਨਮਾਨਿਤ
Publish Date: Sat, 18 Apr 2026 04:20 PM (IST)
Updated Date: Sun, 19 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦੇ ਸੀਬੀਐੱਸਈ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਆਰੰਭ ਸਰਸਵਤੀ ਵੰਦਨਾ ਤੇ ਸ਼ਬਦ ਗਾਇਨ ਨਾਲ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸੀਬੀਐੱਸਈ ਵੱਲੋ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦਾ ਨਤੀਜਾ 100 ਫੀਸਦੀ ਰਿਹਾ । ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਨੇ ਦੱਸਿਆ ਕਿ ਦਸਵੀਂ ਜਮਾਤ ਵਿੱਚੋਂ ਬਲਦੀਪ ਸਿੰਘ ਨੇ 95.2 ਫੀਸਦੀ, ਬੰਦਿਤਾ 94.2 ਫੀਸਦੀ, ਗ਼ਜ਼ਲ ਵਰਮਾ 94 ਫੀਸਦੀ, ਸੁਮਨਪ੍ਰੀਤ ਕੌਰ 93.8 ਫੀਸਦੀ, ਜਸਮੀਨ ਜਿੰਦਲ 91.6 ਫੀਸਦੀ ਮਾਧਵ ਬਾਂਸਲ 91.6 ਫੀਸਦੀ, ਸ਼ਿਖਾ 90.6 ਫੀਸਦੀ, ਨਵਜੋਤ ਸਿੰਘ 90.6 ਫੀਸਦੀ , ਸੰਦੀਪ ਕੌਰ 89.2 ਫੀਸਦੀ ਅੰਕ ਪ੍ਰਾਪਤ ਕਰਨ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਨਾਲ ਮਾਤਾ-ਪਿਤਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਮਨੋਜ ਕੁਮਾਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਪਿੱਛੇ ਜਿੱਥੇ ਉਨ੍ਹਾਂ ਦੇ ਮਾਤਾ-ਪਿਤਾ ਦਾ ਵਿਸ਼ੇਸ਼ ਯੋਗਦਾਨ ਹੈ ਉੱਥੇ ਸਕੂਲ, ਪ੍ਰਿੰਸੀਪਲ, ਸਮੂਹ ਸਟਾਫ ਦਾ ਵੀ ਯੋਗਦਾਨ ਹੈ। ਜਿਨ੍ਹਾਂ ਦੀ ਮਿਹਨਤ ਨਾਲ ਅੱਜ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜਨਕ ਰਾਜ ਵੱਲੋਂ ਵੀ ਵਿਦਿਆਰਥੀਆਂ ਦੀ ਸਫਲਤਾ ’ਤੇ ਵਧਾਈ ਦਿੱਤੀ। ਇਸ ਮੌਕੇ ਰਾਕੇਸ਼ ਸ਼ਰਮਾਂ, ਪ੍ਰੇਮ ਸ਼ਰਮਾਂ, ਸ਼ਿਵਾਨੀ, ਮਨਵਿੰਦਰ, ਨੇਹਾ ਜੈਨ, ਸ਼ੁਸਮਾ, ਸੁਨੀਤਾ, ਹਰਪ੍ਰੀਤ ਕੌਰ, ਗਗਨਪ੍ਰੀਤ ਕੌਰ ਹਾਜ਼ਰ ਸਨ।