ਬੂਥ ਹੋਲਡਰਾਂ ਨੇ ਲਾਇਆ ਲੰਗਰ
ਬੂਥ ਹੋਲਡਰਾਂ ਵੱਲੋਂ ਲੰਗਰ ਦਾ ਆਯੋਜਨ
Publish Date: Sat, 14 Feb 2026 05:38 PM (IST)
Updated Date: Sat, 14 Feb 2026 05:42 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਿੰਨੀ ਸੈਕਟਰੀਏਟ ਵਿਖੇ ਬੂਥ ਹੋਲਡਰਾਂ ਵੱਲੋਂ ਮਹਾਸ਼ਿਵਰਾਤਰੀ ਸਬੰਧੀ ਸਾਂਝੇ ਤੌਰ ’ਤੇ ਲੰਗਰ ਲਾਇਆ ਗਿਆ। ਉਨ੍ਹਾਂ ਵੱਲੋਂ ਲੋਕਾਂ ਲਈ ਪੂਰੀ ਛੋਲਿਆ, ਹਲਵਾ, ਚਾਹ ਅਤੇ ਬਿਸਕੁਟਾਂ ਦਾ ਪ੍ਰਸਾਦ ਵੰਡਿਆ ਗਿਆ। ਲੰਗਰ ਦੌਰਾਨ ਸੇਵਾਦਾਰਾਂ ਨੇ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ ਅਤੇ ਆਉਣ ਵਾਲੇ ਹਰ ਵਿਅਕਤੀ ਨੂੰ ਪ੍ਰਸਾਦ ਛਕਾਇਆ। ਇਸ ਮੌਕੇ ਬੂਥ ਹੋਲਡਰਾਂ ਪ੍ਰੀਤਮ ਸਿੰਘ, ਗੋਪਾਲ ਬਜਾਜ, ਮਿੰਟੂ, ਲਲਿਤ ਵਾਲ਼ੀਆ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਨ ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ ਅਤੇ ਇਹ ਲੰਗਰ ਹਰ ਸਾਲ ਲਗਾਤਾਰ ਲਗਾਇਆ ਜਾਂਦਾ ਹੈ। ਇਸ ਮੌਕੇ ਸਰਕਾਰੀ ਕਰਮਚਾਰੀਆਂ, ਦਫਤਰੀ ਸਟਾਫ ਅਤੇ ਆਮ ਜਨਤਾ ਨੇ ਵੀ ਲੰਗਰ ਦਾ ਪ੍ਰਸਾਦ ਪ੍ਰਾਪਤ ਕੀਤਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਤਪਾਲ ਵਰਮਾ, ਨਵਗਿੰਦਰ ਸਿੰਘ, ਲਾਲੀ, ਵਿਕਾਸ ਅਨੇਜਾ, ਨਾਨਕ ਸਿੰਘ, ਦੀਪੂ ਤੋਂ ਇਲਾਵਾ ਸਮੂਹ ਬੂਥ ਹੋਲਡਰ ਆਦਿ ਮੌਜੂਦ ਸਨ।