ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਕਮੇਟੀ ਵੱਲੋਂ ਲੰਗਰ ਲਗਾਇਆ
ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਕਮੇਟੀ ਵੱਲੋਂ ਲੰਗਰ ਲਗਾਇਆ
Publish Date: Sun, 01 Feb 2026 05:51 PM (IST)
Updated Date: Sun, 01 Feb 2026 05:52 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗਗਨ ਚੌਕ ਨੇੜੇ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਕਮੇਟੀ ਪੰਜਾਬ ਦੇ ਪ੍ਰਧਾਨ ਜਸਮੇਰ ਸਿੰਘ ਭੱਲਾ ਦੀ ਅਗਵਾਈ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਕੜੀ ਚਾਵਲ ਅਤੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਤਰਫੋਂ ਹੈਰੀ ਹਾਸ਼ਮਪੁਰ ਅਤੇ ਰੋਬਿਨ ਸਿੰਘ, ਡੀਐਸਪੀ ਬਖਸ਼ੀਸ਼ ਸਿੰਘ, ਯੂਥ ਕਾਂਗਰਸ ਬਲਾਕ ਰਾਜਪੁਰਾ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਨਵੀ, ਬਲਾਕ ਸੰਮਤੀ ਮੈਂਬਰ ਸੰਨੀ ਕਾਠਪਾਲ, ਕਿਸਾਨ ਸੈਲ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜਡੋਲੀ, ਸਾਬਕਾ ਚੇਅਰਮੈਨ ਮਲਕੀਤ ਸਿੰਘ ਉਪਲਹੇੜੀ ਨੇ ਸ਼ਿਰਕਤ ਕਰਕੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਫੋਟੋ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਰਾਹ ਉੱਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਸਰਬ ਸਾਂਝੀ ਵਾਲਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਇਸ ਮੌਕੇ ਵੈਲਫੇਅਰ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਟਾਈਗਰ ਤੇ ਪ੍ਰਧਾਨ ਜਸਮੇਰ ਸਿੰਘ ਭੱਲਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਕੜੀ ਚਾਵਲ ਅਤੇ ਪ੍ਰਸ਼ਾਦ ਦੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਇਸ ਦੌਰਾਨ ਕਮੇਟੀ ਦੇ ਮੁੱਖ ਸਲਾਹਕਾਰ ਰਵਿੰਦਰ ਸਿੰਘ ਸੈਣੀ, ਅਵਤਾਰ ਗਿੱਲ, ਪਰਮਜੀਤ ਸਿੰਘ ਮੱਟੂ, ਭਗਵੰਤ ਸਿੰਘ, ਮੇਜਰ ਸਿੰਘ, ਜਗਦੀਸ਼ ਚੰਗੇਰਾ ਪ੍ਰਧਾਨ ਬਨੂੜ, ਗੁਰਮੀਤ ਸਿੰਘ ਬਿੱਟੂ, ਰੁਪਿੰਦਰ ਮੋਨੂ ਪ੍ਰਧਾਨ ਘਨੌਰ, ਗੁਰਸੇਵਕ ਸਿੰਘ ਸਨੋਰ, ਗੁਰਮੀਤ ਸਿੰਘ, ਅਸ਼ੋਕ ਭੱਲਾ, ਸੌਖੀ ਭੱਲਾ ਸਮੇਤ ਹੋਰਨਾਂ ਨੇ ਸੇਵਾ ਨਿਭਾਈ।