ਬਰੈਡ ਪਕੌੜੇ ਤੇ ਚਾਹ ਦਾ ਲੰਗਰ ਲਗਾਇਆ
ਬਰੈਡ ਪਕੌੜੇ ਤੇ ਚਾਹ ਦਾ ਲੰਗਰ ਲਗਾਇਆ
Publish Date: Tue, 06 Jan 2026 04:37 PM (IST)
Updated Date: Tue, 06 Jan 2026 04:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਗਰਿਡ ਚੌਕ ਭਾਦਸੋਂ ਰੋੜ ਪਟਿਆਲਾ ਵਿਖੇ ਐਨਪੀ ਪ੍ਰਾਪਰਟੀ ਸਾਹਮਨੇ ਕੜਾਕੇ ਦੀ ਠੰਢ ਵਿਚ ਬਰੈਡ ਪਕੌੜੇ ਤੇ ਚਾਹ ਦਾ ਲੰਗਰ ਅਤੁੱਟ ਵਰਤਿਆ ਅਤੇ ਗੁਰੂ ਤੇ ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਸਮੇਂ ਸਾਬਕਾ ਚੇਅਰਮੈਨ ਜਥੇਦਾਰ ਲਖਵੀਰ ਸਿੰਘ ਲੋਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰਾਂ ਨੂੰ ਗੁਰੂ ਗ੍ਰੰਥ ਤੇ ਪੰਥ ਨਾਲ ਜੋੜ ਕਿ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਇਸ ਸਮੇਂ ਸੰਗਤਾਂ ਸੇਵਾ ਕਰਨ ਵਾਲਿਆਂ ਵਿੱਚ ਪ੍ਰਗਟ ਸਿੰਘ ਮਨਜੀਤ ਨਗਰ ਚਮਕੌਰ ਸਿੰਘ ਉਪਲ ਸੂਰਜ ਮੱਲ ਰਾਜ ਬਹਾਦਰ ਓਮ ਪ੍ਰਕਾਸ਼ ਜਸਪਾਲ ਸਿੰਘ ਨਿਰਮਾਨ ਬਲਵਿੰਦਰ ਸਿੰਘ ਬਾਬਾ ਰਾਮ ਸਿੰਘ ਕੇਸਰ ਸਿੰਘ ਲਾਭ ਸਿੰਘ ਰਣਜੀਤ ਸਿੰਘ ਗੁਰਸੇਵਕ ਹੈਪੀ ਖਾਨ ਆਦਿ ਨੇ ਲੰਗਰ ਬਰਤਾਉਣ ਦੀ ਸੇਵਾ ਨਿਭਾਈ।