ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਵੱਲੋਂ ਲਗਾਇਆ ਲੰਗਰ
ਸ੍ਰੀ ਗੁਰੂ ਨਾਨਕ ਦੇਵ ਸੇਵਾ ਸੋਸਾਇਟੀ ਵੱਲੋਂ ਲਗਾਇਆ ਲੰਗਰ
Publish Date: Tue, 06 Jan 2026 04:25 PM (IST)
Updated Date: Tue, 06 Jan 2026 04:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੇਨ ਬਾਜ਼ਾਰ ਤ੍ਰਿਪੜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਲੀਫੋਰਨੀਆ ਵੱਲੋਂ ਲੰਗਰ ਲਗਾਇਆ ਗਿਆ। ਇਸ ਦੌਰਾਨ ਸੰਗਤ ਵਿਚ ਦੁੱਧ, ਚਾਹ ਅਤੇ ਵੈਜ ਪੁਲਾਓ ਦੇ ਲੰਗਰ ਵਰਤਾਏ ਗਏ। ਸੁਸਾਇਟੀ ਫਾਊਂਡਰ ਮਨਜੀਤ ਸਿੰਘ ਖਾਲਸਾ ਅਤੇ ਕ੍ਰਿਸ਼ਨ ਸਿੰਘ ਯੂ.ਐਸ.ਏ.,ਦੀ ਰਹਿਨੁਮਾਈ ਹੇਠ ਇਹ ਲੰਗਰ ਸੇਵਾ ਲਗਾਈ ਗਈ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਤ੍ਰਿਪੜੀ ਥਾਣੇ ਦੇ ਐਸਐਚਓ ਸੁਖਵਿੰਦਰ ਸਿੰਘ ਗਿੱਲ ਅਤੇ ਰੀਡਰ ਭੁਪਿੰਦਰ ਸਿੰਘ ਵੱਲੋਂ ਵੀ ਨਿਮਾਣੇ ਸਿੱਖ ਵਜੋਂ ਲੰਗਰ ਦੀ ਸੇਵਾ ਨਿਭਾਈ ਗਈ। ਇਸ ਲੰਗਰ ਸੇਵਾ ਵਿਚ ਪ੍ਰਮੁੱਖ ਸੇਵਾ ਬਲਵਿੰਦਰ ਸਿੰਘ, ਯਸ਼ਦੀਪ ਸਿੰਘ ਮਨਪ੍ਰੀਤ ਸਿੰਘ ਕੋਹਲੀ, ਮਨਮੀਤ ਸਿੰਘ, ਵਿਕੀ, ਸਾਹਿਲ, ਜਸਕਰਨ ਸਿੰਘ, ਦੀਪ ਸਿੰਘ, ਅਭਿਸ਼ੇਕ ਸਿੰਘ, ਪਰਵੀਨ ਕੁਮਾਰ ਪਹੁਜਾ ਬੇਕਰੀ, ਮੀਡੀਆ ਅਡਵਾਈਜ਼ਰ ਸੁਧੀਰ ਪਾਹੂਜਾ ਭੁਪਿੰਦਰ ਛਾਬੜਾ, ਲਵਲੀ ਛਾਬੜਾ, ਲਿੰਕਨ ਰਾਣਾ, ਹੋਣੇ ਰਾਣਾ, ਆਕਾਸ਼ ਯੂ.ਐਸ.ਏ., ਜਰਨੈਲ ਸਿੰਘ, ਅਰਸ਼ ਆਦਿ ਨੇ ਲੰਗਰ ਦੀ ਸੇਵਾ ਬਾਖੂਬੀ ਨਿਭਾਈ।