ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੂੜੀ ਛੋਲੇ ਦਾ ਲੰਗਰ ਲਾਇਆ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੂੜੀ ਛੋਲੇ ਦਾ ਲੰਗਰ ਲਗਾਇਆ
Publish Date: Sat, 03 Jan 2026 06:10 PM (IST)
Updated Date: Sat, 03 Jan 2026 06:11 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਨਵੀਂ ਕੋਰਟ ਕੰਪਲੈਕਸ ਦੇ ਨੇੜੇ ਪੈਂਦੀ ਬੂਥ ਮਾਰਕੀਟ ਵੱਲੋਂ ਸ਼ਰਮਾ ਪ੍ਰਾਪਰਟੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਸੰਜੀਵ ਕੁਮਾਰ ਸ਼ਰਮਾ, ਨੈਸ਼ਨਲ ਪ੍ਰਾਪਰਟੀ ਸਲਾਹਕਾਰ ਦੇ ਸੁਖਦੇਵ ਸਿੰਘ ਘੱਗਰ ਸਰਾਏ ਅਤੇ ਢੀਂਡਸਾ ਫਾਈਨੈਂਸ ਕੰਪਨੀ ਦੇ ਮਾਲਕ ਚਰਨਜੀਤ ਸਿੰਘ ਲਾਲੀ ਢੀਂਡਸਾ ਦੀ ਦੇਖ-ਰੇਖ ਵਿੱਚ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੂੜੀ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਜੀਵ ਕੁਮਾਰ, ਸੁਖਦੇਵ ਸਿੰਘ ਘੱਗਰ ਸਰਾਏ ਅਤੇ ਲਾਲੀ ਢੀਂਡਸਾ ਨੇ ਕਿਹਾ ਬੂਥ ਮਾਰਕੀਟ ਵੱਲੋਂ ਦੁਕਾਨਦਾਰਾਂ ਦੇ ਸਹਿਯੋਗ ਨਾਲ ਹਰ ਸਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਲੰਗਰ ਲਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਪੁੜੀ ਛੋਲੇ ਅਤੇ ਪ੍ਰਸ਼ਾਦ ਲੰਗਰ ਲਾਇਆ। ਇਸ ਮੌਕੇ ਜਿਸ ਵਿੱਚ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਬੀਰ ਸਿੰਘ ਚੰਦੂਆ, ਐੱਮਸੀ ਨਗਰ ਕੌਂਸਲ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ, ਸੁਖਦੇਵ ਸਿੰਘ ਗਗਨ ਨਾਗਰ ਸਿੰਘ ਕੁੱਥਾ ਖੇੜੀ, ਐਡਵੋਕੇਟ ਇਕਬਾਲ ਸਿੰਘ ਨੀਲਪੁਰ, ਸਰਬਜੀਤ ਸਿੰਘ ਸ਼ਾਮਦੂ, ਸ਼ਿਵ ਕੁਮਾਰ ਘੱਗਰ ਸਰਾਏ, ਕੁਲਦੀਪ ਸਿੰਘ ਸਮੇਤ ਹੋਰਨਾਂ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ।